ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 32:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਇਹ ਲੋਕ ਕਿੰਨੇ ਢੀਠ ਹਨ।+

  • ਬਿਵਸਥਾ ਸਾਰ 1:43
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 43 ਇਸ ਲਈ ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਦੀ ਬਜਾਇ, ਤੁਸੀਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਜਾ ਕੇ ਬਗਾਵਤ ਕੀਤੀ ਅਤੇ ਉਸ ਪਹਾੜ ʼਤੇ ਜਾਣ ਦੀ ਗੁਸਤਾਖ਼ੀ ਕੀਤੀ।

  • ਬਿਵਸਥਾ ਸਾਰ 31:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਕਿੰਨੇ ਬਾਗ਼ੀ+ ਤੇ ਢੀਠ*+ ਹੋ! ਜੇ ਤੁਸੀਂ ਮੇਰੇ ਜੀਉਂਦੇ-ਜੀ ਯਹੋਵਾਹ ਦੇ ਖ਼ਿਲਾਫ਼ ਇੰਨੀ ਬਗਾਵਤ ਕਰਦੇ ਹੋ, ਤਾਂ ਮੇਰੀ ਮੌਤ ਤੋਂ ਬਾਅਦ ਤੁਸੀਂ ਕਿੰਨੀ ਜ਼ਿਆਦਾ ਬਗਾਵਤ ਕਰੋਗੇ।

  • 2 ਰਾਜਿਆਂ 17:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਯਹੋਵਾਹ ਇਜ਼ਰਾਈਲ ਅਤੇ ਯਹੂਦਾਹ ਨੂੰ ਆਪਣੇ ਸਾਰੇ ਨਬੀਆਂ ਰਾਹੀਂ ਤੇ ਹਰ ਦਰਸ਼ੀ ਰਾਹੀਂ ਇਹ ਕਹਿ ਕੇ ਚੇਤਾਵਨੀ ਦਿੰਦਾ ਰਿਹਾ:+ “ਆਪਣੇ ਬੁਰੇ ਰਾਹਾਂ ਤੋਂ ਮੁੜੋ!+ ਜਿਹੜਾ ਕਾਨੂੰਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਅਤੇ ਆਪਣੇ ਸੇਵਕ ਨਬੀਆਂ ਰਾਹੀਂ ਤੁਹਾਨੂੰ ਘੱਲਿਆ ਸੀ, ਉਸ ਸਾਰੇ ਕਾਨੂੰਨ ਅਨੁਸਾਰ ਮੇਰੇ ਹੁਕਮਾਂ ਅਤੇ ਮੇਰੇ ਨਿਯਮਾਂ ਦੀ ਪਾਲਣਾ ਕਰੋ।” 14 ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ ਅਤੇ ਉਹ ਆਪਣੇ ਪਿਉ-ਦਾਦਿਆਂ ਵਾਂਗ ਢੀਠ ਬਣੇ ਰਹੇ* ਜਿਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਨਹੀਂ ਕੀਤੀ ਸੀ।+

  • ਹਿਜ਼ਕੀਏਲ 20:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੈਂ ਉਜਾੜ ਵਿਚ ਉਨ੍ਹਾਂ ਦੇ ਪੁੱਤਰਾਂ ਨੂੰ ਕਿਹਾ:+ ‘ਆਪਣੇ ਪਿਉ-ਦਾਦਿਆਂ ਦੇ ਨਿਯਮਾਂ ਮੁਤਾਬਕ ਨਾ ਚੱਲੋ+ ਅਤੇ ਨਾ ਹੀ ਉਨ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਨਾ ਹੀ ਉਨ੍ਹਾਂ ਦੀਆਂ ਘਿਣਾਉਣੀਆਂ ਮੂਰਤਾਂ ਨਾਲ ਖ਼ੁਦ ਨੂੰ ਭ੍ਰਿਸ਼ਟ ਕਰੋ।

  • ਰਸੂਲਾਂ ਦੇ ਕੰਮ 7:51
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 51 “ਢੀਠ, ਪੱਥਰ-ਦਿਲ ਤੇ ਅਣਆਗਿਆਕਾਰ ਲੋਕੋ,* ਤੁਸੀਂ ਹਮੇਸ਼ਾ ਪਵਿੱਤਰ ਸ਼ਕਤੀ ਦਾ ਵਿਰੋਧ ਕਰਦੇ ਹੋ; ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ, ਤੁਸੀਂ ਵੀ ਉਸੇ ਤਰ੍ਹਾਂ ਕਰਦੇ ਹੋ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ