ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 9:18-20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਪਰ ਇਜ਼ਰਾਈਲੀਆਂ ਨੇ ਉਨ੍ਹਾਂ ʼਤੇ ਹਮਲਾ ਨਹੀਂ ਕੀਤਾ ਕਿਉਂਕਿ ਮੰਡਲੀ ਦੇ ਪ੍ਰਧਾਨਾਂ ਨੇ ਉਨ੍ਹਾਂ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਸੀ।+ ਇਸ ਲਈ ਸਾਰੀ ਮੰਡਲੀ ਪ੍ਰਧਾਨਾਂ ਖ਼ਿਲਾਫ਼ ਬੁੜਬੁੜਾਉਣ ਲੱਗ ਪਈ। 19 ਇਸ ਕਰਕੇ ਸਾਰੇ ਪ੍ਰਧਾਨਾਂ ਨੇ ਪੂਰੀ ਮੰਡਲੀ ਨੂੰ ਕਿਹਾ: “ਅਸੀਂ ਉਨ੍ਹਾਂ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਧੀ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ। 20 ਅਸੀਂ ਇੱਦਾਂ ਕਰਾਂਗੇ: ਅਸੀਂ ਉਨ੍ਹਾਂ ਨੂੰ ਜੀਉਂਦਾ ਛੱਡ ਦਿਆਂਗੇ ਤਾਂਕਿ ਸਾਡੇ ʼਤੇ ਪਰਮੇਸ਼ੁਰ ਦਾ ਕ੍ਰੋਧ ਨਾ ਭੜਕੇ ਕਿਉਂਕਿ ਅਸੀਂ ਉਨ੍ਹਾਂ ਨਾਲ ਸਹੁੰ ਖਾਧੀ ਹੈ।”+

  • ਨਿਆਈਆਂ 11:34, 35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਅਖ਼ੀਰ ਯਿਫਤਾਹ ਮਿਸਪਾਹ+ ਵਿਚ ਆਪਣੇ ਘਰ ਆ ਗਿਆ ਅਤੇ ਦੇਖੋ! ਉਸ ਦੀ ਧੀ ਡਫਲੀ ਵਜਾਉਂਦੀ ਤੇ ਨੱਚਦੀ ਹੋਈ ਉਸ ਨੂੰ ਮਿਲਣ ਬਾਹਰ ਆ ਰਹੀ ਸੀ! ਉਹ ਉਸ ਦੀ ਇੱਕੋ-ਇਕ ਔਲਾਦ ਸੀ। ਉਸ ਤੋਂ ਇਲਾਵਾ ਉਸ ਦਾ ਕੋਈ ਧੀ-ਪੁੱਤ ਨਹੀਂ ਸੀ। 35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+

  • ਜ਼ਬੂਰ 50:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਪਰਮੇਸ਼ੁਰ ਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਓ+

      ਅਤੇ ਅੱਤ ਮਹਾਨ ਸਾਮ੍ਹਣੇ ਆਪਣੀਆਂ ਸੁੱਖਣਾਂ ਪੂਰੀਆਂ ਕਰੋ;+

  • ਮੱਤੀ 5:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ,+ ਸਗੋਂ ਯਹੋਵਾਹ* ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ