-
ਯਸਾਯਾਹ 10:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹਾਇ ਉਨ੍ਹਾਂ ਉੱਤੇ ਜੋ ਨੁਕਸਾਨਦੇਹ ਨਿਯਮ ਬਣਾਉਂਦੇ ਹਨ,+
ਜੋ ਸਿਤਮ ਢਾਹੁਣ ਵਾਲੇ ਫ਼ਰਮਾਨ ਜਾਰੀ ਕਰਦੇ ਰਹਿੰਦੇ ਹਨ
-
ਦਾਨੀਏਲ 6:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਰਾਜ ਦੇ ਸਾਰੇ ਉੱਚ ਅਧਿਕਾਰੀਆਂ, ਨਿਗਰਾਨਾਂ, ਸੂਬੇਦਾਰਾਂ, ਉੱਚ ਸ਼ਾਹੀ ਅਫ਼ਸਰਾਂ ਅਤੇ ਰਾਜਪਾਲਾਂ ਨੇ ਆਪਸ ਵਿਚ ਸਲਾਹ ਕੀਤੀ ਹੈ ਕਿ ਇਕ ਸ਼ਾਹੀ ਫ਼ਰਮਾਨ ਜਾਰੀ ਕਰ ਕੇ ਪਾਬੰਦੀ ਲਾਈ ਜਾਵੇ ਕਿ ਕੋਈ ਵੀ 30 ਦਿਨਾਂ ਤਕ ਤੇਰੇ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਜਾਂ ਆਦਮੀ ਨੂੰ ਫ਼ਰਿਆਦ ਨਾ ਕਰੇ। ਹੇ ਮਹਾਰਾਜ, ਜਿਹੜਾ ਇਸ ਤਰ੍ਹਾਂ ਕਰੇਗਾ, ਉਸ ਨੂੰ ਸ਼ੇਰਾਂ ਦੇ ਘੁਰਨੇ* ਵਿਚ ਸੁੱਟ ਦਿੱਤਾ ਜਾਵੇ।+
-
-
ਰਸੂਲਾਂ ਦੇ ਕੰਮ 5:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਉਨ੍ਹਾਂ ਨੇ ਰਸੂਲਾਂ ਨੂੰ ਲਿਆ ਕੇ ਮਹਾਸਭਾ ਸਾਮ੍ਹਣੇ ਖੜ੍ਹਾ ਕਰ ਦਿੱਤਾ। ਫਿਰ ਮਹਾਂ ਪੁਜਾਰੀ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ 28 ਅਤੇ ਕਿਹਾ: “ਅਸੀਂ ਤੁਹਾਨੂੰ ਸਖ਼ਤੀ ਨਾਲ ਹੁਕਮ ਦਿੱਤਾ ਸੀ ਕਿ ਇਸ ਨਾਂ ʼਤੇ ਸਿੱਖਿਆ ਦੇਣੀ ਬੰਦ ਕਰੋ,+ ਪਰ ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਤੁਸੀਂ ਪੱਕਾ ਧਾਰ ਲਿਆ ਹੈ ਕਿ ਤੁਸੀਂ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਪਾਓਗੇ।”+
-
-
-