-
ਰਸੂਲਾਂ ਦੇ ਕੰਮ 2:25-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਦਾਊਦ ਨੇ ਉਸ ਬਾਰੇ ਕਿਹਾ ਸੀ: ‘ਮੈਂ ਯਹੋਵਾਹ* ਨੂੰ ਹਮੇਸ਼ਾ ਆਪਣੇ ਸਾਮ੍ਹਣੇ* ਰੱਖਦਾ ਹਾਂ, ਉਹ ਮੇਰੇ ਸੱਜੇ ਹੱਥ ਹੈ, ਇਸ ਕਰਕੇ ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ। 26 ਇਸ ਕਰਕੇ ਮੇਰਾ ਦਿਲ ਬਾਗ਼-ਬਾਗ਼ ਹੋ ਰਿਹਾ ਹੈ ਅਤੇ ਮੇਰੀ ਜ਼ਬਾਨ ਬੇਹੱਦ ਖ਼ੁਸ਼ ਹੈ। ਅਤੇ ਮੈਂ* ਉਮੀਦ ਨਾਲ ਜ਼ਿੰਦਗੀ ਜੀਵਾਂਗਾ; 27 ਕਿਉਂਕਿ ਤੂੰ ਮੈਨੂੰ ਕਬਰ* ਵਿਚ ਨਹੀਂ ਛੱਡੇਂਗਾ ਅਤੇ ਨਾ ਹੀ ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਦੇਵੇਂਗਾ।+ 28 ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਇਆ ਹੈ; ਤੂੰ ਆਪਣੀ ਹਜ਼ੂਰੀ ਵਿਚ ਮੇਰੇ ਦਿਲ ਨੂੰ ਬੇਹੱਦ ਖ਼ੁਸ਼ੀ ਨਾਲ ਭਰ ਦੇਵੇਂਗਾ।’+
-