17 ਜਦੋਂ ਮੈਂ ਉਸ ਨੂੰ ਦੇਖਿਆ, ਤਾਂ ਮੈਂ ਉਸ ਦੇ ਪੈਰਾਂ ਵਿਚ ਮਰਿਆਂ ਵਾਂਗ ਡਿਗ ਪਿਆ।
ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ: “ਨਾ ਡਰ। ਮੈਂ ਹੀ ‘ਪਹਿਲਾ+ ਅਤੇ ਆਖ਼ਰੀ’ ਹਾਂ+ 18 ਅਤੇ ਮੈਂ ਜੀਉਂਦਾ ਹਾਂ।+ ਮੈਂ ਮਰ ਗਿਆ ਸੀ,+ ਪਰ ਦੇਖ! ਹੁਣ ਮੈਂ ਜੀਉਂਦਾ ਹਾਂ ਅਤੇ ਮੈਂ ਹਮੇਸ਼ਾ-ਹਮੇਸ਼ਾ ਜੀਉਂਦਾ ਰਹਾਂਗਾ+ ਅਤੇ ਮੇਰੇ ਕੋਲ ਮੌਤ ਅਤੇ ਕਬਰ ਦੀਆਂ ਚਾਬੀਆਂ ਹਨ।+