-
ਉਤਪਤ 41:39-41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਪਰਮੇਸ਼ੁਰ ਨੇ ਤੈਨੂੰ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਾਣੂ ਕਰਾਇਆ ਹੈ, ਇਸ ਲਈ ਤੇਰੇ ਜਿੰਨਾ ਸਮਝਦਾਰ ਤੇ ਬੁੱਧੀਮਾਨ ਹੋਰ ਕੋਈ ਨਹੀਂ। 40 ਮੈਂ ਤੈਨੂੰ ਆਪਣੇ ਘਰਾਣੇ ʼਤੇ ਇਖ਼ਤਿਆਰ ਦਿੰਦਾ ਹਾਂ ਅਤੇ ਮੇਰੇ ਸਾਰੇ ਲੋਕ ਤੇਰੀ ਹਰ ਗੱਲ ਮੰਨਣਗੇ।+ ਪਰ ਰਾਜਾ ਹੋਣ ਕਰਕੇ ਮੈਂ ਹੀ ਤੇਰੇ ਤੋਂ ਵੱਡਾ ਹੋਵਾਂਗਾ।” 41 ਫ਼ਿਰਊਨ ਨੇ ਯੂਸੁਫ਼ ਨੂੰ ਇਹ ਵੀ ਕਿਹਾ: “ਮੈਂ ਤੈਨੂੰ ਪੂਰੇ ਮਿਸਰ ਉੱਤੇ ਅਧਿਕਾਰ ਦਿੰਦਾ ਹਾਂ।”+
-
-
ਉਤਪਤ 41:48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਉਨ੍ਹਾਂ ਸੱਤਾਂ ਸਾਲਾਂ ਦੌਰਾਨ ਉਹ ਮਿਸਰ ਦੇ ਲੋਕਾਂ ਤੋਂ ਅਨਾਜ ਇਕੱਠਾ ਕਰ ਕੇ ਸ਼ਹਿਰਾਂ ਵਿਚ ਸਾਂਭ ਕੇ ਰੱਖਦਾ ਰਿਹਾ। ਉਹ ਹਰ ਸ਼ਹਿਰ ਵਿਚ ਆਲੇ-ਦੁਆਲੇ ਦੇ ਖੇਤਾਂ ਤੋਂ ਅਨਾਜ ਇਕੱਠਾ ਕਰਦਾ ਸੀ।
-