3 ਪਰ ਦਾਊਦ ਨੇ ਸਹੁੰ ਖਾ ਕੇ ਕਿਹਾ: “ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੇਰੇ ʼਤੇ ਤੇਰੀ ਮਿਹਰ ਹੈ+ ਅਤੇ ਉਹ ਕਹੇਗਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਉਹ ਗੁੱਸੇ ਹੋ ਜਾਵੇਗਾ।’ ਪਰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਤੇ ਮੌਤ ਦੇ ਵਿਚ ਬੱਸ ਇਕ ਕਦਮ ਦਾ ਫ਼ਾਸਲਾ ਹੈ!”+