ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 22:8-16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+

      ਆਕਾਸ਼ਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂ+

      ਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+

       9 ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਿਆ

      ਅਤੇ ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ;+

      ਉਸ ਤੋਂ ਅੰਗਿਆਰੇ ਡਿਗ ਰਹੇ ਸਨ।

      10 ਹੇਠਾਂ ਉੱਤਰਦੇ ਹੋਏ ਉਸ ਨੇ ਆਕਾਸ਼ ਨੂੰ ਝੁਕਾ ਦਿੱਤਾ+

      ਅਤੇ ਉਸ ਦੇ ਪੈਰਾਂ ਥੱਲੇ ਕਾਲੀਆਂ ਘਟਾਵਾਂ ਸਨ।+

      11 ਉਹ ਇਕ ਕਰੂਬੀ ʼਤੇ ਸਵਾਰ ਹੋ ਕੇ+ ਉੱਡਦਾ ਹੋਇਆ ਆਇਆ।

      ਉਹ ਇਕ ਦੂਤ* ਦੇ ਖੰਭਾਂ ʼਤੇ ਨਜ਼ਰ ਆ ਰਿਹਾ ਸੀ।+

      12 ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,

      ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨੂੰ ਆਪਣੇ ਦੁਆਲੇ ਲਪੇਟ ਲਿਆ।+

      13 ਉਸ ਦੇ ਸਾਮ੍ਹਣੇ ਤੇਜ ਚਮਕਿਆ ਅਤੇ ਅੰਗਿਆਰੇ ਮਚਣ ਲੱਗੇ।

      14 ਫਿਰ ਯਹੋਵਾਹ ਆਕਾਸ਼ੋਂ ਗਰਜਣ ਲੱਗਾ;+

      ਅੱਤ ਮਹਾਨ ਨੇ ਆਪਣੀ ਆਵਾਜ਼ ਸੁਣਾਈ।+

      15 ਉਸ ਨੇ ਆਪਣੇ ਤੀਰ ਚਲਾ ਕੇ+ ਦੁਸ਼ਮਣਾਂ ਨੂੰ ਖਿੰਡਾ ਦਿੱਤਾ;

      ਉਸ ਨੇ ਬਿਜਲੀ ਲਿਸ਼ਕਾ ਕੇ ਉਨ੍ਹਾਂ ਵਿਚ ਗੜਬੜੀ ਫੈਲਾ ਦਿੱਤੀ।+

      16 ਯਹੋਵਾਹ ਦੀ ਝਿੜਕ ਨਾਲ ਅਤੇ ਉਸ ਦੀਆਂ ਨਾਸਾਂ ਦੇ ਤੇਜ਼ ਸਾਹ ਨਾਲ+

      ਸਮੁੰਦਰ ਦਾ ਤਲ ਨਜ਼ਰ ਆਉਣ ਲੱਗਾ,+

      ਧਰਤੀ ਦੀਆਂ ਨੀਂਹਾਂ ਦਿਸਣ ਲੱਗੀਆਂ।

  • ਜ਼ਬੂਰ 77:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤੇਰੀ ਗਰਜ ਦੀ ਆਵਾਜ਼+ ਰਥਾਂ ਦੇ ਪਹੀਆਂ ਵਰਗੀ ਸੀ;

      ਪੂਰੀ ਧਰਤੀ ਉੱਤੇ ਆਕਾਸ਼ੋਂ ਬਿਜਲੀ ਲਿਸ਼ਕੀ;+

      ਧਰਤੀ ਕੰਬ ਗਈ ਅਤੇ ਹਿੱਲ ਗਈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ