-
ਮੱਤੀ 21:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਹ ਗਧੀ ਅਤੇ ਉਸ ਦੇ ਬੱਚੇ ਨੂੰ ਆਪਣੇ ਨਾਲ ਲੈ ਆਏ ਅਤੇ ਉਨ੍ਹਾਂ ਦੋਹਾਂ ʼਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਨ੍ਹਾਂ ਉੱਤੇ* ਬੈਠ ਗਿਆ।+ 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ+ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਰਾਹ ਵਿਚ ਵਿਛਾਈਆਂ। 9 ਉਸ ਦੇ ਅੱਗੇ-ਪਿੱਛੇ ਜਾ ਰਹੀ ਭੀੜ ਉੱਚੀ-ਉੱਚੀ ਕਹਿ ਰਹੀ ਸੀ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!+ ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!+ ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!”+
-
-
ਮਰਕੁਸ 11:7-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ+ ਤੇ ਉਨ੍ਹਾਂ ਨੇ ਗਧੀ ਦੇ ਬੱਚੇ ਉੱਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਸ ਉੱਤੇ ਬੈਠ ਗਿਆ।+ 8 ਨਾਲੇ ਕਈ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਖਜੂਰਾਂ ਦੀਆਂ ਟਾਹਣੀਆਂ ਤੋੜ ਲਿਆਂਦੀਆਂ।+ 9 ਜੋ ਲੋਕ ਉਸ ਦੇ ਅੱਗੇ-ਪਿੱਛੇ ਆ ਰਹੇ ਸਨ, ਉਹ ਉੱਚੀ-ਉੱਚੀ ਕਹਿ ਰਹੇ ਸਨ: “ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!+ ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!+ 10 ਧੰਨ ਹੈ ਸਾਡੇ ਪਿਤਾ ਦਾਊਦ ਦਾ ਆਉਣ ਵਾਲਾ ਰਾਜ!+ ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!”
-
-
ਲੂਕਾ 19:37, 38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
37 ਜਦੋਂ ਉਹ ਉਸ ਰਾਹ ʼਤੇ ਪਹੁੰਚਿਆ ਜਿਹੜਾ ਜ਼ੈਤੂਨ ਪਹਾੜ ਤੋਂ ਥੱਲੇ ਨੂੰ ਜਾਂਦਾ ਸੀ, ਤਾਂ ਚੇਲਿਆਂ ਦੀ ਸਾਰੀ ਭੀੜ ਖ਼ੁਸ਼ੀਆਂ ਮਨਾਉਣ ਲੱਗ ਪਈ ਅਤੇ ਉੱਚੀ-ਉੱਚੀ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੀ ਕਿਉਂਕਿ ਉਨ੍ਹਾਂ ਲੋਕਾਂ ਨੇ ਬਹੁਤ ਸਾਰੇ ਚਮਤਕਾਰ ਦੇਖੇ ਸਨ। 38 ਉਹ ਕਹਿਣ ਲੱਗੇ: “ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਰਾਜੇ ਵਜੋਂ ਆ ਰਿਹਾ ਹੈ! ਸਵਰਗ ਵਿਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਦੀ ਮਹਿਮਾ ਹੋਵੇ ਜਿਹੜਾ ਸਭ ਤੋਂ ਉੱਚੀਆਂ ਥਾਵਾਂ ਉੱਤੇ ਵੱਸਦਾ ਹੈ!”+
-