-
ਬਿਵਸਥਾ ਸਾਰ 17:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜਦ ਉਹ ਰਾਜ ਕਰਨ ਲਈ ਸਿੰਘਾਸਣ ʼਤੇ ਬੈਠੇ, ਤਾਂ ਉਹ ਲੇਵੀ ਪੁਜਾਰੀਆਂ ਕੋਲ ਰੱਖੇ ਇਸ ਕਾਨੂੰਨ ਨੂੰ ਆਪਣੇ ਹੱਥੀਂ ਇਕ ਕਿਤਾਬ* ਵਿਚ ਲਿਖੇ।+
19 “ਇਹ ਕਿਤਾਬ ਉਸ ਦੇ ਕੋਲ ਰਹੇ ਅਤੇ ਉਹ ਜ਼ਿੰਦਗੀ ਭਰ ਇਸ ਨੂੰ ਪੜ੍ਹੇ+ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖਣਾ ਸਿੱਖੇ ਅਤੇ ਇਸ ਕਾਨੂੰਨ ਵਿਚ ਲਿਖੀਆਂ ਗੱਲਾਂ ਅਤੇ ਨਿਯਮਾਂ ਦੀ ਪਾਲਣਾ ਕਰੇ।+ 20 ਇਸ ਤਰ੍ਹਾਂ ਉਹ ਆਪਣੇ ਦਿਲ ਵਿਚ ਖ਼ੁਦ ਨੂੰ ਆਪਣੇ ਭਰਾਵਾਂ ਤੋਂ ਉੱਚਾ ਨਹੀਂ ਸਮਝੇਗਾ ਅਤੇ ਇਨ੍ਹਾਂ ਹੁਕਮਾਂ ਤੋਂ ਸੱਜੇ-ਖੱਬੇ ਨਹੀਂ ਮੁੜੇਗਾ ਜਿਸ ਕਰਕੇ ਉਹ ਅਤੇ ਉਸ ਦੇ ਪੁੱਤਰ ਇਜ਼ਰਾਈਲ ਵਿਚ ਲੰਬੇ ਸਮੇਂ ਤਕ ਰਾਜ ਕਰ ਸਕਣਗੇ।
-