-
1 ਸਮੂਏਲ 1:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹੰਨਾਹ ਦਾ ਮਨ ਕੁੜੱਤਣ ਨਾਲ ਭਰਿਆ ਹੋਇਆ ਸੀ ਅਤੇ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗੀ+ ਅਤੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗੀ। 11 ਅਤੇ ਉਸ ਨੇ ਇਹ ਸੁੱਖਣਾ ਸੁੱਖੀ: “ਹੇ ਸੈਨਾਵਾਂ ਦੇ ਯਹੋਵਾਹ, ਜੇ ਤੂੰ ਆਪਣੀ ਦਾਸੀ ਦੇ ਕਸ਼ਟ ਵੱਲ ਧਿਆਨ ਦੇਵੇਂ ਅਤੇ ਮੈਨੂੰ ਯਾਦ ਰੱਖੇਂ ਅਤੇ ਆਪਣੀ ਦਾਸੀ ਨੂੰ ਨਾ ਭੁੱਲੇਂ ਤੇ ਆਪਣੀ ਦਾਸੀ ਨੂੰ ਇਕ ਪੁੱਤਰ ਬਖ਼ਸ਼ੇਂ,+ ਤਾਂ ਹੇ ਯਹੋਵਾਹ, ਮੈਂ ਉਹ ਪੁੱਤਰ ਤੈਨੂੰ ਸੌਂਪ ਦਿਆਂਗੀ ਤਾਂਕਿ ਉਹ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੇ। ਉਸ ਦੇ ਸਿਰ ʼਤੇ ਕਦੇ ਉਸਤਰਾ ਨਹੀਂ ਫਿਰੇਗਾ।”+
-
-
2 ਸਮੂਏਲ 16:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਕਿਹਾ: “ਜਦ ਮੇਰਾ ਆਪਣਾ ਪੁੱਤਰ, ਮੇਰਾ ਆਪਣਾ ਖ਼ੂਨ* ਮੇਰੀ ਜਾਨ ਲੈਣ ʼਤੇ ਤੁਲਿਆ ਹੋਇਆ ਹੈ,+ ਤਾਂ ਫਿਰ ਮੈਂ ਇਸ ਬਿਨਯਾਮੀਨੀ ਤੋਂ ਕੀ ਉਮੀਦ ਰੱਖਾਂ?+ ਉਸ ਨੂੰ ਕੁਝ ਨਾ ਕਹੋ ਅਤੇ ਸਰਾਪ ਦੇ ਲੈਣ ਦਿਓ ਕਿਉਂਕਿ ਯਹੋਵਾਹ ਨੇ ਉਸ ਨੂੰ ਕਿਹਾ ਹੈ! 12 ਸ਼ਾਇਦ ਯਹੋਵਾਹ ਮੇਰੇ ਕਸ਼ਟ ਨੂੰ ਦੇਖੇ+ ਅਤੇ ਅੱਜ ਮੈਨੂੰ ਜਿਹੜੇ ਸਰਾਪ ਦਿੱਤੇ ਜਾ ਰਹੇ ਹਨ, ਉਨ੍ਹਾਂ ਦੀ ਜਗ੍ਹਾ ਸ਼ਾਇਦ ਯਹੋਵਾਹ ਦੁਬਾਰਾ ਮੇਰੇ ਨਾਲ ਭਲਾਈ ਕਰੇ।”+
-
-
ਯਸਾਯਾਹ 38:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ* ਜਦੋਂ ਉਹ ਬੀਮਾਰ ਹੋ ਗਿਆ ਸੀ ਅਤੇ ਫਿਰ ਆਪਣੀ ਬੀਮਾਰੀ ਤੋਂ ਠੀਕ ਹੋ ਗਿਆ ਸੀ।
-