44 ਤੂੰ ਮੈਨੂੰ ਮੇਰੇ ਲੋਕਾਂ ਦੇ ਵਿਰੋਧ ਤੋਂ ਬਚਾਵੇਂਗਾ।+
ਤੂੰ ਮੈਨੂੰ ਬਚਾ ਕੇ ਕੌਮਾਂ ਦਾ ਮੁਖੀ ਠਹਿਰਾਵੇਂਗਾ;+
ਜਿਹੜੇ ਲੋਕ ਮੈਨੂੰ ਨਹੀਂ ਜਾਣਦੇ, ਉਹ ਮੇਰੀ ਸੇਵਾ ਕਰਨਗੇ।+
45 ਪਰਦੇਸੀ ਡਰਦੇ-ਡਰਦੇ ਮੇਰੇ ਅੱਗੇ ਆਉਣਗੇ;+
ਉਹ ਮੇਰੇ ਬਾਰੇ ਜੋ ਸੁਣਨਗੇ, ਉਸ ਕਰਕੇ ਮੇਰਾ ਕਹਿਣਾ ਮੰਨਣਗੇ।
46 ਪਰਦੇਸੀ ਹਿੰਮਤ ਹਾਰ ਬੈਠਣਗੇ;
ਉਹ ਆਪਣੇ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ।