7 ਪਰ ਉਸ ਇਨਸਾਨ ਨੂੰ ਬਰਕਤ ਮਿਲਦੀ ਹੈ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈ
ਜੋ ਯਹੋਵਾਹ ʼਤੇ ਉਮੀਦ ਲਾਉਂਦਾ ਹੈ।+
8 ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾ,
ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ।
ਉਸ ʼਤੇ ਸੂਰਜ ਦੀ ਤਪਸ਼ ਦਾ ਕੋਈ ਅਸਰ ਨਹੀਂ ਹੋਵੇਗਾ,
ਸਗੋਂ ਉਸ ਦੇ ਪੱਤੇ ਹਮੇਸ਼ਾ ਹਰੇ ਰਹਿਣਗੇ।+
ਉਸ ਨੂੰ ਸੋਕੇ ਦੇ ਸਾਲ ਵਿਚ ਕੋਈ ਚਿੰਤਾ ਨਹੀਂ ਹੋਵੇਗੀ
ਅਤੇ ਨਾ ਹੀ ਉਹ ਫਲ ਦੇਣਾ ਬੰਦ ਕਰੇਗਾ।