48 ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿਚ, ਹਾਂ, ਆਪਣੇ ਪਵਿੱਤਰ ਪਹਾੜ ਉੱਤੇ
ਯਹੋਵਾਹ ਮਹਾਨ ਹੈ ਅਤੇ ਉਹੀ ਮਹਿਮਾ ਦਾ ਹੱਕਦਾਰ ਹੈ।
2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,
ਜੋ ਮਹਾਨ ਰਾਜੇ ਦਾ ਸ਼ਹਿਰ ਹੈ+
ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+
3 ਉਸ ਦੇ ਪੱਕੇ ਬੁਰਜਾਂ ਵਿਚ,
ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ ਹੈ।+