2 ਸਮੂਏਲ 15:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਫਿਰ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ+ ਨਾਲ ਮਿਲ ਕੇ ਸਾਜ਼ਸ਼ ਘੜਨ ਵਾਲਿਆਂ ਵਿਚ ਅਹੀਥੋਫਲ ਵੀ ਸ਼ਾਮਲ ਹੈ।”+ ਇਹ ਸੁਣ ਕੇ ਦਾਊਦ ਨੇ ਕਿਹਾ: “ਹੇ ਯਹੋਵਾਹ,+ ਕਿਰਪਾ ਕਰ ਕੇ ਅਹੀਥੋਫਲ ਦੀ ਸਲਾਹ ਨੂੰ ਮੂਰਖਤਾ ਵਿਚ ਬਦਲ ਦੇ!”+ 2 ਸਮੂਏਲ 17:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ। ਜ਼ਬੂਰ 7:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਸ ਇਨਸਾਨ ਵੱਲ ਦੇਖ ਜਿਸ ਦੀ ਕੁੱਖ ਵਿਚ ਦੁਸ਼ਟਤਾ ਪਲ਼ ਰਹੀ ਹੈ;ਮੁਸੀਬਤ ਉਸ ਦੇ ਗਰਭ ਵਿਚ ਹੈ ਅਤੇ ਉਹ ਝੂਠ ਨੂੰ ਜਨਮ ਦਿੰਦਾ ਹੈ।+ 15 ਉਹ ਟੋਆ ਪੁੱਟਦਾ ਹੈ ਅਤੇ ਇਸ ਨੂੰ ਹੋਰ ਡੂੰਘਾ ਕਰਦਾ ਹੈ,ਪਰ ਉਹ ਆਪ ਹੀ ਉਸ ਟੋਏ ਵਿਚ ਡਿਗ ਪੈਂਦਾ ਹੈ।+
31 ਫਿਰ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ+ ਨਾਲ ਮਿਲ ਕੇ ਸਾਜ਼ਸ਼ ਘੜਨ ਵਾਲਿਆਂ ਵਿਚ ਅਹੀਥੋਫਲ ਵੀ ਸ਼ਾਮਲ ਹੈ।”+ ਇਹ ਸੁਣ ਕੇ ਦਾਊਦ ਨੇ ਕਿਹਾ: “ਹੇ ਯਹੋਵਾਹ,+ ਕਿਰਪਾ ਕਰ ਕੇ ਅਹੀਥੋਫਲ ਦੀ ਸਲਾਹ ਨੂੰ ਮੂਰਖਤਾ ਵਿਚ ਬਦਲ ਦੇ!”+
23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ।
14 ਉਸ ਇਨਸਾਨ ਵੱਲ ਦੇਖ ਜਿਸ ਦੀ ਕੁੱਖ ਵਿਚ ਦੁਸ਼ਟਤਾ ਪਲ਼ ਰਹੀ ਹੈ;ਮੁਸੀਬਤ ਉਸ ਦੇ ਗਰਭ ਵਿਚ ਹੈ ਅਤੇ ਉਹ ਝੂਠ ਨੂੰ ਜਨਮ ਦਿੰਦਾ ਹੈ।+ 15 ਉਹ ਟੋਆ ਪੁੱਟਦਾ ਹੈ ਅਤੇ ਇਸ ਨੂੰ ਹੋਰ ਡੂੰਘਾ ਕਰਦਾ ਹੈ,ਪਰ ਉਹ ਆਪ ਹੀ ਉਸ ਟੋਏ ਵਿਚ ਡਿਗ ਪੈਂਦਾ ਹੈ।+