9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ: “ਉਸ ਨੂੰ ਨੁਕਸਾਨ ਨਾ ਪਹੁੰਚਾਈਂ ਕਿਉਂਕਿ ਕੌਣ ਯਹੋਵਾਹ ਦੇ ਚੁਣੇ ਹੋਏ+ ʼਤੇ ਹੱਥ ਚੁੱਕ ਕੇ ਨਿਰਦੋਸ਼ ਠਹਿਰ ਸਕਦਾ ਹੈ?”+ 10 ਦਾਊਦ ਨੇ ਅੱਗੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਯਹੋਵਾਹ ਉਸ ਨੂੰ ਆਪ ਹੀ ਮਾਰ ਦੇਵੇਗਾ+ ਜਾਂ ਇਕ ਦਿਨ ਉਸ ਦੀ ਮੌਤ ਤਾਂ ਹੋਣੀ ਹੀ ਹੈ+ ਜਾਂ ਫਿਰ ਉਹ ਯੁੱਧ ਵਿਚ ਜਾ ਕੇ ਮਰ-ਮੁੱਕ ਜਾਵੇਗਾ।+