8 ਕਪਟ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ।+
ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ।
ਮੈਨੂੰ ਬੱਸ ਮੇਰੇ ਹਿੱਸੇ ਦਾ ਖਾਣ ਨੂੰ ਦੇ+
9 ਤਾਂਕਿ ਇਵੇਂ ਨਾ ਹੋਵੇ ਕਿ ਮੈਂ ਰੱਜ ਜਾਵਾਂ ਅਤੇ ਤੈਨੂੰ ਠੁਕਰਾ ਦਿਆਂ ਤੇ ਕਹਾਂ, “ਯਹੋਵਾਹ ਕੌਣ ਹੈ?”+
ਨਾ ਹੀ ਅਜਿਹਾ ਹੋਣ ਦੇਈਂ ਕਿ ਮੈਂ ਗ਼ਰੀਬ ਹੋ ਜਾਵਾਂ ਤੇ ਚੋਰੀ ਕਰ ਕੇ ਆਪਣੇ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਕਰਾਂ।