-
ਰਸੂਲਾਂ ਦੇ ਕੰਮ 4:25-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਅਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਤੂੰ ਸਾਡੇ ਪੂਰਵਜ ਤੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਹਾਇਆ ਸੀ:+ ‘ਕੌਮਾਂ ਕਿਉਂ ਕ੍ਰੋਧਵਾਨ ਹੋਈਆਂ ਅਤੇ ਦੇਸ਼-ਦੇਸ਼ ਦੇ ਲੋਕਾਂ ਨੇ ਵਿਅਰਥ ਗੱਲਾਂ ਉੱਤੇ ਧਿਆਨ ਕਿਉਂ ਲਾਇਆ? 26 ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ ਹਨ ਅਤੇ ਹਾਕਮ ਯਹੋਵਾਹ* ਅਤੇ ਉਸ ਦੇ ਚੁਣੇ ਹੋਏ* ਦੇ ਖ਼ਿਲਾਫ਼ ਇਕੱਠੇ ਹੋਏ ਹਨ।’+ 27 ਇਹ ਸਭ ਗੱਲਾਂ ਉਦੋਂ ਪੂਰੀਆਂ ਹੋਈਆਂ ਜਦੋਂ ਹੇਰੋਦੇਸ, ਪੁੰਤੀਅਸ ਪਿਲਾਤੁਸ,+ ਗ਼ੈਰ-ਯਹੂਦੀ ਕੌਮਾਂ ਅਤੇ ਇਜ਼ਰਾਈਲ ਦੇ ਲੋਕ ਤੇਰੇ ਚੁਣੇ ਹੋਏ ਪਵਿੱਤਰ ਸੇਵਕ ਯਿਸੂ ਦੇ ਖ਼ਿਲਾਫ਼ ਇਸ ਸ਼ਹਿਰ ਵਿਚ ਇਕੱਠੇ ਹੋਏ ਸਨ+ 28 ਤਾਂਕਿ ਉਹ ਉਹੀ ਕੁਝ ਕਰਨ ਜੋ ਤੂੰ ਆਪਣੀ ਤਾਕਤ* ਅਤੇ ਇੱਛਾ ਨਾਲ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ।+
-