17 ਜੇ ਤੁਸੀਂ ਆਪਣੇ ਦਿਲਾਂ ਵਿਚ ਇਹ ਕਹੋ, ‘ਮੈਂ ਆਪਣੀ ਤਾਕਤ ਅਤੇ ਆਪਣੇ ਬਲਬੂਤੇ ʼਤੇ ਸਾਰੀ ਧਨ-ਦੌਲਤ ਹਾਸਲ ਕੀਤੀ ਹੈ,’+ 18 ਤਾਂ ਯਾਦ ਰੱਖੋ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਤੁਹਾਨੂੰ ਇਹ ਸਾਰੀ ਧਨ-ਦੌਲਤ ਹਾਸਲ ਕਰਨ ਦੀ ਤਾਕਤ ਦਿੰਦਾ ਹੈ+ ਤਾਂਕਿ ਉਹ ਤੁਹਾਡੇ ਪਿਉ-ਦਾਦਿਆਂ ਨਾਲ ਸਹੁੰ ਖਾ ਕੇ ਕੀਤੇ ਇਕਰਾਰ ਨੂੰ ਪੂਰਾ ਕਰ ਸਕੇ ਜਿਵੇਂ ਉਹ ਅੱਜ ਕਰ ਰਿਹਾ ਹੈ।+