ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 1:16-21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਫਿਰ ਬਥ-ਸ਼ਬਾ ਨੇ ਗੋਡਿਆਂ ਭਾਰ ਬੈਠ ਕੇ ਰਾਜੇ ਅੱਗੇ ਸਿਰ ਨਿਵਾਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਦੱਸ, ਤੇਰੀ ਕੀ ਇੱਛਾ ਹੈਂ?” 17 ਉਸ ਨੇ ਜਵਾਬ ਦਿੱਤਾ: “ਹੇ ਮੇਰੇ ਪ੍ਰਭੂ, ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾ ਕੇ ਆਪਣੀ ਦਾਸੀ ਨੂੰ ਕਿਹਾ ਸੀ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਤੋਂ ਬਾਅਦ ਰਾਜਾ ਬਣੇਗਾ ਅਤੇ ਉਹੀ ਮੇਰੇ ਸਿੰਘਾਸਣ ਉੱਤੇ ਬੈਠੇਗਾ।’+ 18 ਪਰ ਦੇਖ! ਅਦੋਨੀਯਾਹ ਰਾਜਾ ਬਣ ਚੁੱਕਾ ਹੈ ਅਤੇ ਮੇਰੇ ਪ੍ਰਭੂ ਤੇ ਮਹਾਰਾਜ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।+ 19 ਉਸ ਨੇ ਬਹੁਤ ਸਾਰੇ ਬਲਦਾਂ, ਪਲ਼ੇ ਹੋਏ ਜਾਨਵਰਾਂ ਅਤੇ ਭੇਡਾਂ ਦੀ ਬਲ਼ੀ ਚੜ੍ਹਾਈ ਅਤੇ ਰਾਜੇ ਦੇ ਸਾਰੇ ਪੁੱਤਰਾਂ, ਪੁਜਾਰੀ ਅਬਯਾਥਾਰ ਅਤੇ ਫ਼ੌਜ ਦੇ ਮੁਖੀ ਯੋਆਬ ਨੂੰ ਸੱਦਿਆ;+ ਪਰ ਉਸ ਨੇ ਤੇਰੇ ਸੇਵਕ ਸੁਲੇਮਾਨ ਨੂੰ ਨਹੀਂ ਸੱਦਿਆ।+ 20 ਹੁਣ ਹੇ ਮੇਰੇ ਪ੍ਰਭੂ ਤੇ ਮਹਾਰਾਜ, ਸਾਰੇ ਇਜ਼ਰਾਈਲ ਦੀਆਂ ਅੱਖਾਂ ਤੇਰੇ ʼਤੇ ਟਿਕੀਆਂ ਹਨ ਤਾਂਕਿ ਤੂੰ ਦੱਸੇਂ ਕਿ ਤੇਰੇ ਤੋਂ ਬਾਅਦ ਕੌਣ ਮੇਰੇ ਪ੍ਰਭੂ ਤੇ ਮਹਾਰਾਜ ਦੇ ਸਿੰਘਾਸਣ ਉੱਤੇ ਬੈਠੇਗਾ। 21 ਨਹੀਂ ਤਾਂ, ਜਿਉਂ ਹੀ ਮੇਰਾ ਪ੍ਰਭੂ ਤੇ ਮਹਾਰਾਜ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਵੇਗਾ, ਤਾਂ ਮੈਨੂੰ ਤੇ ਮੇਰੇ ਪੁੱਤਰ ਸੁਲੇਮਾਨ ਨੂੰ ਗੱਦਾਰ ਸਮਝਿਆ ਜਾਵੇਗਾ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ