17 ਬਾਅਦ ਵਿਚ ਸ਼ਾਊਲ ਨੇ ਦਾਊਦ ਨੂੰ ਕਿਹਾ: “ਇਹ ਮੇਰੀ ਵੱਡੀ ਧੀ ਮੇਰਬ ਹੈ।+ ਮੈਂ ਇਸ ਦਾ ਵਿਆਹ ਤੇਰੇ ਨਾਲ ਕਰ ਦਿਆਂਗਾ।+ ਬੱਸ ਤੂੰ ਮੇਰੇ ਲਈ ਆਪਣੀ ਦਲੇਰੀ ਦਿਖਾਉਂਦਾ ਰਹੀਂ ਤੇ ਯਹੋਵਾਹ ਦੇ ਯੁੱਧ ਲੜਦਾ ਰਹੀਂ।+ ਕਿਉਂਕਿ ਸ਼ਾਊਲ ਨੇ ਮਨ ਵਿਚ ਸੋਚਿਆ: ‘ਮੇਰਾ ਹੱਥ ਇਸ ਦੇ ਵਿਰੁੱਧ ਨਾ ਉੱਠੇ, ਸਗੋਂ ਇਹ ਫਲਿਸਤੀਆਂ ਹੱਥੋਂ ਮਾਰਿਆ ਜਾਵੇ।’+