6 ਉਹ ਹਰੇਕ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ:+ 7 ਉਨ੍ਹਾਂ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਜਿਹੜੇ ਮਹਿਮਾ, ਆਦਰ ਅਤੇ ਅਵਿਨਾਸ਼ੀ ਸਰੀਰ+ ਪਾਉਣ ਲਈ ਚੰਗੇ ਕੰਮਾਂ ਵਿਚ ਲੱਗੇ ਰਹਿੰਦੇ ਹਨ; 8 ਪਰ ਜਿਹੜੇ ਲੋਕ ਲੜਾਕੇ ਹਨ ਅਤੇ ਸੱਚਾਈ ਅਨੁਸਾਰ ਚੱਲਣ ਦੀ ਬਜਾਇ ਬੁਰਾਈ ਦੇ ਰਾਹ ʼਤੇ ਚੱਲਦੇ ਹਨ, ਉਨ੍ਹਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਅਤੇ ਗੁੱਸਾ ਭੜਕੇਗਾ।+