-
ਕਹਾਉਤਾਂ 21:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਧਰਮੀ ਦੀ ਰਿਹਾਈ ਦੀ ਕੀਮਤ ਦੁਸ਼ਟ ਹੈ
ਅਤੇ ਨੇਕ ਇਨਸਾਨ ਦੀ ਥਾਂ ਧੋਖੇਬਾਜ਼ ਨੂੰ ਲਿਜਾਇਆ ਜਾਵੇਗਾ।+
-
-
ਦਾਨੀਏਲ 6:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਰਾਜਾ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਉਸ ਦੇ ਹੁਕਮ ʼਤੇ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚੋਂ ਕੱਢ ਲਿਆ ਗਿਆ। ਦਾਨੀਏਲ ਨੇ ਆਪਣੇ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਸੀ ਜਿਸ ਕਰਕੇ ਉਸ ਦਾ ਵਾਲ਼ ਵੀ ਵਿੰਗਾ ਨਹੀਂ ਹੋਇਆ ਸੀ।+
24 ਫਿਰ ਰਾਜੇ ਦੇ ਹੁਕਮ ʼਤੇ ਉਨ੍ਹਾਂ ਆਦਮੀਆਂ ਨੂੰ ਲਿਆਂਦਾ ਗਿਆ ਜਿਨ੍ਹਾਂ ਨੇ ਦਾਨੀਏਲ ʼਤੇ ਇਲਜ਼ਾਮ ਲਾਇਆ ਸੀ।* ਉਨ੍ਹਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਅਤੇ ਪੁੱਤਰਾਂ ਸਮੇਤ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਗਿਆ। ਉਹ ਅਜੇ ਘੁਰਨੇ ਵਿਚ ਹੇਠਾਂ ਪਹੁੰਚੇ ਵੀ ਨਹੀਂ ਸਨ ਕਿ ਸ਼ੇਰਾਂ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ।+
-