20 ਫਿਰ ਹਾਰੂਨ ਦੀ ਭੈਣ ਮਿਰੀਅਮ ਜੋ ਨਬੀਆ ਸੀ, ਨੇ ਹੱਥ ਵਿਚ ਡਫਲੀ ਲਈ ਅਤੇ ਸਾਰੀਆਂ ਔਰਤਾਂ ਵੀ ਡਫਲੀਆਂ ਲੈ ਕੇ ਉਸ ਦੇ ਪਿੱਛੇ-ਪਿੱਛੇ ਨੱਚਦੀਆਂ ਆਈਆਂ। 21 ਮਿਰੀਅਮ ਨੇ ਆਦਮੀਆਂ ਦੇ ਗੀਤ ਦਾ ਜਵਾਬ ਦਿੰਦੇ ਹੋਏ ਗਾਇਆ:
“ਯਹੋਵਾਹ ਲਈ ਗੀਤ ਗਾਓ ਕਿਉਂਕਿ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ।+
ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਹੈ।”+