-
ਉਤਪਤ 33:12-14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਬਾਅਦ ਵਿਚ ਏਸਾਓ ਨੇ ਕਿਹਾ: “ਚੱਲ ਆਪਾਂ ਇੱਥੋਂ ਚੱਲਦੇ ਹਾਂ। ਮੈਂ ਤੇਰੇ ਅੱਗੇ-ਅੱਗੇ ਚੱਲਦਾ ਹਾਂ।” 13 ਪਰ ਯਾਕੂਬ ਨੇ ਉਸ ਨੂੰ ਕਿਹਾ: “ਮੇਰੇ ਸੁਆਮੀ ਨੂੰ ਪਤਾ ਹੈ ਕਿ ਮੇਰੇ ਬੱਚੇ ਛੋਟੇ ਹਨ+ ਅਤੇ ਕਈ ਭੇਡਾਂ-ਬੱਕਰੀਆਂ ਤੇ ਗਾਂਵਾਂ ਸੂਈਆਂ ਹਨ। ਜੇ ਮੈਂ ਉਨ੍ਹਾਂ ਨੂੰ ਇੱਕੋ ਦਿਨ ਤੇਜ਼-ਤੇਜ਼ ਹੱਕਾਂਗਾ, ਤਾਂ ਸਾਰੇ ਜਾਨਵਰ ਮਰ-ਮੁੱਕ ਜਾਣਗੇ। 14 ਇਸ ਲਈ ਮੈਂ ਆਪਣੇ ਬੱਚਿਆਂ ਤੇ ਜਾਨਵਰਾਂ ਦੀ ਤੋਰ ਮੁਤਾਬਕ ਹੌਲੀ-ਹੌਲੀ ਤੁਰ ਕੇ ਆਉਂਦਾ ਹਾਂ। ਮੇਰਾ ਸੁਆਮੀ ਆਪਣੇ ਸੇਵਕ ਤੋਂ ਪਹਿਲਾਂ ਸੇਈਰ ਨੂੰ ਚਲਾ ਜਾਵੇ ਤੇ ਮੈਂ ਤੈਨੂੰ ਉੱਥੇ ਮਿਲਾਂਗਾ।”+
-
-
ਕੂਚ 23:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਤੂੰ ਛੇ ਦਿਨ ਕੰਮ ਕਰੀਂ; ਪਰ ਸੱਤਵੇਂ ਦਿਨ ਕੋਈ ਕੰਮ ਨਾ ਕਰੀਂ ਤਾਂਕਿ ਤੇਰਾ ਬਲਦ ਅਤੇ ਗਧਾ ਆਰਾਮ ਕਰਨ ਅਤੇ ਤੇਰੀ ਦਾਸੀ ਦਾ ਪੁੱਤਰ ਅਤੇ ਪਰਦੇਸੀ ਤਰੋ-ਤਾਜ਼ਾ ਹੋਣ।+
-
-
ਬਿਵਸਥਾ ਸਾਰ 22:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਜੇ ਤੂੰ ਆਪਣੇ ਭਰਾ ਦੇ ਗਧੇ ਜਾਂ ਬਲਦ ਨੂੰ ਸੜਕ ʼਤੇ ਡਿਗਿਆ ਹੋਇਆ ਦੇਖੇਂ, ਤਾਂ ਤੂੰ ਜਾਣ-ਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਨਾ ਕਰੀਂ। ਤੂੰ ਉਸ ਜਾਨਵਰ ਨੂੰ ਖੜ੍ਹਾ ਕਰਨ ਵਿਚ ਆਪਣੇ ਭਰਾ ਦੀ ਜ਼ਰੂਰ ਮਦਦ ਕਰੀਂ।+
-
-
ਬਿਵਸਥਾ ਸਾਰ 25:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।+
-