-
1 ਸਮੂਏਲ 3:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਸ ਦਿਨ ਮੈਂ ਏਲੀ ਨਾਲ ਉਹ ਸਭ ਕੁਝ ਕਰਾਂਗਾ ਜੋ ਮੈਂ ਉਸ ਦੇ ਘਰਾਣੇ ਬਾਰੇ ਕਿਹਾ ਸੀ, ਹਾਂ, ਸ਼ੁਰੂ ਤੋਂ ਲੈ ਕੇ ਅੰਤ ਤਕ ਸਭ ਪੂਰਾ ਕਰਾਂਗਾ।+ 13 ਤੂੰ ਉਸ ਨੂੰ ਦੱਸੀਂ ਕਿ ਮੈਂ ਉਸ ਦੇ ਘਰਾਣੇ ਦੇ ਪਾਪ ਦੀ ਅਜਿਹੀ ਸਜ਼ਾ ਦਿਆਂਗਾ ਜਿਸ ਦਾ ਅੰਜਾਮ ਉਸ ਨੂੰ ਹਮੇਸ਼ਾ ਲਈ ਭੁਗਤਣਾ ਪਵੇਗਾ ਕਿਉਂਕਿ ਉਸ ਨੂੰ ਪਤਾ ਸੀ+ ਕਿ ਉਸ ਦੇ ਪੁੱਤਰ ਪਰਮੇਸ਼ੁਰ ਦੀ ਨਿੰਦਿਆ ਕਰਦੇ ਹਨ,+ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ।+
-
-
1 ਰਾਜਿਆਂ 1:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+ 6 ਪਰ ਉਸ ਦੇ ਪਿਤਾ ਨੇ ਕਦੇ ਵੀ ਇਹ ਕਹਿ ਕੇ ਉਸ ਨੂੰ ਰੋਕਿਆ ਨਹੀਂ:* “ਤੂੰ ਇਸ ਤਰ੍ਹਾਂ ਕਿਉਂ ਕੀਤਾ?” ਉਹ ਅਬਸ਼ਾਲੋਮ ਤੋਂ ਬਾਅਦ ਪੈਦਾ ਹੋਇਆ ਸੀ ਅਤੇ ਉਹ ਬਹੁਤ ਸੋਹਣਾ-ਸੁਨੱਖਾ ਸੀ।
-