-
1 ਸਮੂਏਲ 2:22-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਹੁਣ ਏਲੀ ਬਹੁਤ ਬੁੱਢਾ ਹੋ ਗਿਆ ਸੀ। ਉਸ ਨੇ ਉਹ ਸਭ ਕੁਝ ਸੁਣਿਆ ਸੀ ਜੋ ਉਸ ਦੇ ਪੁੱਤਰ ਸਾਰੇ ਇਜ਼ਰਾਈਲ ਨਾਲ ਕਰ ਰਹੇ ਸਨ,+ ਨਾਲੇ ਇਹ ਵੀ ਕਿ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਸੇਵਾ ਕਰਦੀਆਂ ਔਰਤਾਂ ਨਾਲ ਸੰਬੰਧ ਬਣਾਉਂਦੇ ਸਨ।+ 23 ਉਹ ਉਨ੍ਹਾਂ ਨੂੰ ਕਹਿੰਦਾ ਹੁੰਦਾ ਸੀ: “ਤੁਸੀਂ ਅਜਿਹੇ ਕੰਮ ਕਿਉਂ ਕਰੀ ਜਾਂਦੇ ਹੋ? ਮੈਂ ਸਾਰੇ ਲੋਕਾਂ ਕੋਲੋਂ ਤੁਹਾਡੇ ਬਾਰੇ ਬੁਰੀਆਂ ਗੱਲਾਂ ਹੀ ਸੁਣ ਰਿਹਾ ਹਾਂ। 24 ਨਾ ਮੇਰੇ ਪੁੱਤਰੋ, ਯਹੋਵਾਹ ਦੇ ਲੋਕਾਂ ਤੋਂ ਜੋ ਗੱਲਾਂ ਮੈਂ ਸੁਣੀਆਂ ਹਨ, ਉਹ ਠੀਕ ਨਹੀਂ। 25 ਜੇ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਖ਼ਿਲਾਫ਼ ਪਾਪ ਕਰੇ, ਤਾਂ ਕੋਈ ਉਸ ਲਈ ਯਹੋਵਾਹ ਅੱਗੇ ਬੇਨਤੀ ਕਰ ਸਕਦਾ ਹੈ;* ਪਰ ਜੇ ਕੋਈ ਇਨਸਾਨ ਯਹੋਵਾਹ ਖ਼ਿਲਾਫ਼ ਪਾਪ ਕਰੇ,+ ਤਾਂ ਕੌਣ ਉਸ ਲਈ ਪ੍ਰਾਰਥਨਾ ਕਰ ਸਕਦਾ?” ਪਰ ਉਨ੍ਹਾਂ ਨੇ ਆਪਣੇ ਪਿਤਾ ਦੀ ਗੱਲ ਬਿਲਕੁਲ ਨਹੀਂ ਸੁਣੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਠਾਣ ਲਈ ਸੀ।+
-