-
ਉਤਪਤ 13:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਲਈ ਅਬਰਾਮ ਨੇ ਲੂਤ+ ਨੂੰ ਕਿਹਾ: “ਦੇਖ ਆਪਾਂ ਦੋਵੇਂ ਭਰਾ ਹਾਂ। ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਆਪਣੇ ਦੋਹਾਂ ਵਿਚ ਅਤੇ ਮੇਰੇ ਚਰਵਾਹਿਆਂ ਤੇ ਤੇਰੇ ਚਰਵਾਹਿਆਂ ਵਿਚ ਝਗੜਾ ਨਾ ਹੋਵੇ। 9 ਇਸ ਲਈ ਚੰਗਾ ਹੋਵੇਗਾ ਜੇ ਆਪਾਂ ਦੋਵੇਂ ਵੱਖਰੇ ਹੋ ਜਾਈਏ। ਦੇਖ ਪੂਰਾ ਦੇਸ਼ ਤੇਰੇ ਸਾਮ੍ਹਣੇ ਹੈ। ਜੇ ਤੂੰ ਖੱਬੇ ਜਾਏਂਗਾ, ਤਾਂ ਮੈਂ ਸੱਜੇ ਜਾਵਾਂਗਾ; ਪਰ ਜੇ ਤੂੰ ਸੱਜੇ ਜਾਏਂਗਾ, ਤਾਂ ਮੈਂ ਖੱਬੇ ਜਾਵਾਂਗਾ।”
-
-
1 ਸਮੂਏਲ 25:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦ ਅਬੀਗੈਲ ਦੀ ਨਜ਼ਰ ਦਾਊਦ ʼਤੇ ਪਈ, ਤਾਂ ਉਹ ਫਟਾਫਟ ਗਧੇ ਤੋਂ ਉੱਤਰੀ ਅਤੇ ਉਸ ਨੇ ਇਕਦਮ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 24 ਫਿਰ ਉਸ ਨੇ ਉਸ ਦੇ ਪੈਰੀਂ ਪੈ ਕੇ ਕਿਹਾ: “ਹੇ ਮੇਰੇ ਪ੍ਰਭੂ, ਜੋ ਕੁਝ ਵੀ ਹੋਇਆ, ਉਸ ਦੀ ਦੋਸ਼ੀ ਮੈਨੂੰ ਠਹਿਰਾ ਦੇ; ਆਪਣੀ ਦਾਸੀ ਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੀ ਦਾਸੀ ਦੀ ਗੱਲ ਵੱਲ ਕੰਨ ਲਾ।
-