-
1 ਸਮੂਏਲ 22:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਹ ਕਹਿ ਕੇ ਰਾਜੇ ਨੇ ਆਪਣੇ ਦੁਆਲੇ ਖੜ੍ਹੇ ਅੰਗ-ਰੱਖਿਅਕਾਂ* ਨੂੰ ਕਿਹਾ: “ਜਾਓ ਅਤੇ ਯਹੋਵਾਹ ਦੇ ਪੁਜਾਰੀਆਂ ਨੂੰ ਮਾਰ ਸੁੱਟੋ ਕਿਉਂਕਿ ਉਨ੍ਹਾਂ ਨੇ ਦਾਊਦ ਦਾ ਸਾਥ ਦਿੱਤਾ ਹੈ! ਉਨ੍ਹਾਂ ਨੂੰ ਪਤਾ ਸੀ ਕਿ ਉਹ ਭਗੌੜਾ ਹੈ, ਫਿਰ ਵੀ ਉਨ੍ਹਾਂ ਨੇ ਮੈਨੂੰ ਖ਼ਬਰ ਨਹੀਂ ਦਿੱਤੀ!” ਪਰ ਰਾਜੇ ਦੇ ਸੇਵਕ ਯਹੋਵਾਹ ਦੇ ਪੁਜਾਰੀਆਂ ʼਤੇ ਹੱਥ ਨਹੀਂ ਚੁੱਕਣਾ ਚਾਹੁੰਦੇ ਸਨ। 18 ਫਿਰ ਰਾਜੇ ਨੇ ਦੋਏਗ+ ਨੂੰ ਕਿਹਾ: “ਤੂੰ ਜਾਹ ਤੇ ਪੁਜਾਰੀਆਂ ਨੂੰ ਮਾਰ ਸੁੱਟ!” ਅਦੋਮੀ+ ਦੋਏਗ ਉਸੇ ਵੇਲੇ ਗਿਆ ਤੇ ਉਸ ਇਕੱਲੇ ਨੇ ਹੀ ਪੁਜਾਰੀਆਂ ਨੂੰ ਮਾਰ ਸੁੱਟਿਆ। ਉਸ ਦਿਨ ਉਸ ਨੇ 85 ਆਦਮੀਆਂ ਨੂੰ ਜਾਨੋਂ ਮਾਰਿਆ ਜਿਨ੍ਹਾਂ ਨੇ ਮਲਮਲ ਦਾ ਏਫ਼ੋਦ ਪਹਿਨਿਆ ਸੀ।+
-
-
1 ਰਾਜਿਆਂ 2:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਫਿਰ ਰਾਜਾ ਸੁਲੇਮਾਨ ਨੂੰ ਦੱਸਿਆ ਗਿਆ: “ਯੋਆਬ ਭੱਜ ਕੇ ਯਹੋਵਾਹ ਦੇ ਤੰਬੂ ਵਿਚ ਚਲਾ ਗਿਆ ਹੈ ਅਤੇ ਉਹ ਉੱਥੇ ਵੇਦੀ ਦੇ ਕੋਲ ਹੈ।” ਇਸ ਲਈ ਸੁਲੇਮਾਨ ਨੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੂੰ ਇਹ ਕਹਿ ਕੇ ਘੱਲਿਆ: “ਜਾਹ, ਉਸ ਨੂੰ ਵੱਢ ਸੁੱਟ!”
-