41 ਫਿਰ ਸ਼ਾਊਲ ਨੇ ਯਹੋਵਾਹ ਨੂੰ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ, ਤੁੰਮੀਮ ਦੇ ਜ਼ਰੀਏ ਜਵਾਬ ਦੇ!”+ ਜਵਾਬ ਵਿਚ ਯੋਨਾਥਾਨ ਅਤੇ ਸ਼ਾਊਲ ਦਾ ਨਾਂ ਨਿਕਲਿਆ, ਪਰ ਲੋਕ ਬਚ ਗਏ। 42 ਹੁਣ ਸ਼ਾਊਲ ਨੇ ਕਿਹਾ: “ਗੁਣੇ ਪਾ ਕੇ ਦੇਖੋ+ ਕਿ ਕਿਸ ਨੇ ਪਾਪ ਕੀਤਾ ਹੈ, ਮੈਂ ਜਾਂ ਮੇਰੇ ਪੁੱਤਰ ਯੋਨਾਥਾਨ ਨੇ।” ਗੁਣਾ ਪਾਉਣ ਤੇ ਯੋਨਾਥਾਨ ਦਾ ਨਾਂ ਨਿਕਲਿਆ।