-
2 ਸਮੂਏਲ 12:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਤੇਰੇ ਮਾਲਕ ਦਾ ਸਭ ਕੁਝ ਤੈਨੂੰ ਦੇਣ+ ਅਤੇ ਤੇਰੇ ਮਾਲਕ ਦੀਆਂ ਪਤਨੀਆਂ+ ਨੂੰ ਤੇਰੀਆਂ ਬਾਹਾਂ ਵਿਚ ਦੇਣ ਲਈ ਤਿਆਰ ਸੀ ਅਤੇ ਮੈਂ ਇਜ਼ਰਾਈਲ ਅਤੇ ਯਹੂਦਾਹ ਦਾ ਘਰਾਣਾ ਤੈਨੂੰ ਦਿੱਤਾ।+ ਜੇ ਇਹ ਵੀ ਕਾਫ਼ੀ ਨਹੀਂ ਸੀ, ਤਾਂ ਮੈਂ ਤੇਰੀ ਖ਼ਾਤਰ ਹੋਰ ਵੀ ਬਹੁਤ ਕੁਝ ਕਰਨ ਲਈ ਤਿਆਰ ਸੀ।+ 9 ਤਾਂ ਫਿਰ, ਤੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਕੰਮ ਕਰ ਕੇ ਉਸ ਦੇ ਬਚਨ ਨੂੰ ਤੁੱਛ ਕਿਉਂ ਸਮਝਿਆ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ!+ ਤੂੰ ਅੰਮੋਨੀਆਂ ਦੀ ਤਲਵਾਰ ਨਾਲ ਉਸ ਨੂੰ ਕਤਲ ਕਰਾਉਣ ਤੋਂ ਬਾਅਦ+ ਉਸ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।+ 10 ਹੁਣ ਤੇਰੇ ਆਪਣੇ ਘਰ ਤੋਂ ਕਦੇ ਤਲਵਾਰ ਨਹੀਂ ਹਟੇਗੀ+ ਕਿਉਂਕਿ ਤੂੰ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾਇਆ ਤੇ ਇਸ ਤਰ੍ਹਾਂ ਕਰ ਕੇ ਮੈਨੂੰ ਤੁੱਛ ਸਮਝਿਆ।’
-