9 ਉਸ ਨੇ ਚਿੱਠੀਆਂ ਵਿਚ ਲਿਖਿਆ: “ਵਰਤ ਰੱਖਣ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਦੇ ਅੱਗੇ ਬਿਠਾਓ। 10 ਅਤੇ ਦੋ ਨਿਕੰਮੇ ਆਦਮੀਆਂ ਨੂੰ ਉਸ ਦੇ ਸਾਮ੍ਹਣੇ ਬਿਠਾ ਕੇ ਉਸ ਖ਼ਿਲਾਫ਼ ਇਹ ਗਵਾਹੀ ਦੇਣ ਲਈ ਕਹੋ,+ ‘ਤੂੰ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!’+ ਫਿਰ ਉਸ ਨੂੰ ਬਾਹਰ ਲਿਆਇਓ ਅਤੇ ਪੱਥਰ ਮਾਰ-ਮਾਰ ਕੇ ਮਾਰ ਸੁੱਟਿਓ।”+