-
ਉਪਦੇਸ਼ਕ ਦੀ ਕਿਤਾਬ 9:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਕ ਛੋਟਾ ਜਿਹਾ ਸ਼ਹਿਰ ਸੀ ਜਿਸ ਵਿਚ ਕੁਝ ਕੁ ਆਦਮੀ ਸਨ; ਇਕ ਤਾਕਤਵਰ ਰਾਜੇ ਨੇ ਹਮਲਾ ਕਰ ਕੇ ਇਸ ਦੇ ਆਲੇ-ਦੁਆਲੇ ਮਜ਼ਬੂਤ ਘੇਰਾਬੰਦੀ ਕੀਤੀ। 15 ਉਸ ਸ਼ਹਿਰ ਵਿਚ ਇਕ ਗ਼ਰੀਬ ਪਰ ਬੁੱਧੀਮਾਨ ਆਦਮੀ ਰਹਿੰਦਾ ਸੀ ਅਤੇ ਉਸ ਨੇ ਆਪਣੀ ਬੁੱਧ ਨਾਲ ਉਸ ਸ਼ਹਿਰ ਨੂੰ ਬਚਾ ਲਿਆ। ਪਰ ਕਿਸੇ ਨੇ ਵੀ ਉਸ ਗ਼ਰੀਬ ਨੂੰ ਯਾਦ ਨਹੀਂ ਰੱਖਿਆ।+
-
-
ਯਾਕੂਬ 2:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮਿਸਾਲ ਲਈ, ਇਕ ਆਦਮੀ ਸੋਨੇ ਦੀਆਂ ਮੁੰਦੀਆਂ ਅਤੇ ਸ਼ਾਨਦਾਰ ਕੱਪੜੇ ਪਾ ਕੇ ਤੁਹਾਡੀ ਸਭਾ ਵਿਚ ਆਉਂਦਾ ਹੈ ਅਤੇ ਇਕ ਗ਼ਰੀਬ ਆਦਮੀ ਗੰਦੇ ਕੱਪੜੇ ਪਾਈ ਆਉਂਦਾ ਹੈ। 3 ਜਿਸ ਆਦਮੀ ਨੇ ਸ਼ਾਨਦਾਰ ਕੱਪੜੇ ਪਾਏ ਹੁੰਦੇ ਹਨ, ਤੁਸੀਂ ਉਸ ਨੂੰ ਜ਼ਿਆਦਾ ਆਦਰ ਦਿੰਦੇ ਹੋ ਅਤੇ ਕਹਿੰਦੇ ਹੋ: “ਤੂੰ ਉੱਥੇ ਵਧੀਆ ਜਗ੍ਹਾ ʼਤੇ ਜਾ ਕੇ ਬੈਠ” ਅਤੇ ਗ਼ਰੀਬ ਆਦਮੀ ਨੂੰ ਕਹਿੰਦੇ ਹੋ: “ਤੂੰ ਖੜ੍ਹਾ ਰਹਿ” ਜਾਂ, “ਉੱਥੇ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਜਾ ਕੇ ਥੱਲੇ ਬੈਠ।”+
-