-
ਨਹਮਯਾਹ 9:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਭਾਵੇਂ ਤੂੰ ਉਨ੍ਹਾਂ ਨੂੰ ਆਪਣੇ ਕਾਨੂੰਨ ਵੱਲ ਵਾਪਸ ਲਿਆਉਣ ਲਈ ਚੇਤਾਵਨੀ ਦਿੰਦਾ ਸੀ, ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਤੇਰੇ ਹੁਕਮ ਨਹੀਂ ਮੰਨੇ;+ ਉਨ੍ਹਾਂ ਨੇ ਤੇਰੇ ਨਿਯਮਾਂ ਖ਼ਿਲਾਫ਼ ਜਾ ਕੇ ਪਾਪ ਕੀਤਾ ਜਿਨ੍ਹਾਂ ਨੂੰ ਮੰਨ ਕੇ ਇਨਸਾਨ ਜੀਉਂਦਾ ਰਹਿ ਸਕਦਾ ਹੈ।+ ਪਰ ਉਨ੍ਹਾਂ ਨੇ ਢੀਠ ਹੋ ਕੇ ਤੇਰੇ ਵੱਲ ਪਿੱਠ ਕਰ ਲਈ ਤੇ ਆਪਣੀ ਗਰਦਨ ਅਕੜਾ ਲਈ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ।
-
-
ਯਿਰਮਿਯਾਹ 16:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਤੁਸੀਂ ਆਪਣੇ ਪਿਉ-ਦਾਦਿਆਂ ਨਾਲੋਂ ਵੀ ਭੈੜੇ ਨਿਕਲੇ+ ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਮੇਰਾ ਕਹਿਣਾ ਮੰਨਣ ਦੀ ਬਜਾਇ ਢੀਠ ਹੋ ਕੇ ਆਪਣੇ ਦੁਸ਼ਟ ਦਿਲ ਦੀ ਇੱਛਾ ਮੁਤਾਬਕ ਚੱਲਦਾ ਹੈ।+ 13 ਇਸ ਲਈ ਮੈਂ ਤੁਹਾਨੂੰ ਇਸ ਦੇਸ਼ ਵਿੱਚੋਂ ਵਗਾਹ ਕੇ ਅਜਿਹੇ ਦੇਸ਼ ਵਿਚ ਸੁੱਟਾਂਗਾ ਜਿਸ ਨੂੰ ਨਾ ਤਾਂ ਤੁਸੀਂ ਤੇ ਨਾ ਹੀ ਤੁਹਾਡੇ ਪਿਉ-ਦਾਦੇ ਜਾਣਦੇ ਸਨ+ ਅਤੇ ਉੱਥੇ ਤੁਹਾਨੂੰ ਦੂਜੇ ਦੇਵਤਿਆਂ ਦੀ ਦਿਨ-ਰਾਤ ਭਗਤੀ ਕਰਨੀ ਪਵੇਗੀ+ ਕਿਉਂਕਿ ਮੈਂ ਤੁਹਾਡੇ ʼਤੇ ਬਿਲਕੁਲ ਤਰਸ ਨਹੀਂ ਖਾਵਾਂਗਾ।”’
-