-
1 ਰਾਜਿਆਂ 21:8-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਲਈ ਉਸ ਨੇ ਅਹਾਬ ਦੇ ਨਾਂ ʼਤੇ ਚਿੱਠੀਆਂ ਲਿਖੀਆਂ ਅਤੇ ਉਸ ਦੀ ਮੁਹਰ ਇਨ੍ਹਾਂ ਉੱਤੇ ਲਾਈ+ ਅਤੇ ਇਹ ਚਿੱਠੀਆਂ ਨਾਬੋਥ ਦੇ ਸ਼ਹਿਰ ਵਿਚ ਰਹਿਣ ਵਾਲੇ ਬਜ਼ੁਰਗਾਂ+ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ। 9 ਉਸ ਨੇ ਚਿੱਠੀਆਂ ਵਿਚ ਲਿਖਿਆ: “ਵਰਤ ਰੱਖਣ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਦੇ ਅੱਗੇ ਬਿਠਾਓ। 10 ਅਤੇ ਦੋ ਨਿਕੰਮੇ ਆਦਮੀਆਂ ਨੂੰ ਉਸ ਦੇ ਸਾਮ੍ਹਣੇ ਬਿਠਾ ਕੇ ਉਸ ਖ਼ਿਲਾਫ਼ ਇਹ ਗਵਾਹੀ ਦੇਣ ਲਈ ਕਹੋ,+ ‘ਤੂੰ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!’+ ਫਿਰ ਉਸ ਨੂੰ ਬਾਹਰ ਲਿਆਇਓ ਅਤੇ ਪੱਥਰ ਮਾਰ-ਮਾਰ ਕੇ ਮਾਰ ਸੁੱਟਿਓ।”+
11 ਇਸ ਲਈ ਉਸ ਦੇ ਸ਼ਹਿਰ ਦੇ ਆਦਮੀਆਂ ਯਾਨੀ ਉਸ ਦੇ ਸ਼ਹਿਰ ਵਿਚ ਰਹਿੰਦੇ ਬਜ਼ੁਰਗਾਂ ਅਤੇ ਉੱਚ ਅਧਿਕਾਰੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਈਜ਼ਬਲ ਵੱਲੋਂ ਭੇਜੀਆਂ ਚਿੱਠੀਆਂ ਵਿਚ ਲਿਖਿਆ ਸੀ।
-
-
ਯਿਰਮਿਯਾਹ 38:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਹਾਕਮਾਂ ਨੇ ਰਾਜਾ ਸਿਦਕੀਯਾਹ ਨੂੰ ਕਿਹਾ: “ਇਸ ਬੰਦੇ ਨੂੰ ਮਾਰ ਸੁੱਟ+ ਕਿਉਂਕਿ ਇਹ ਅਜਿਹੀਆਂ ਗੱਲਾਂ ਕਰ ਕੇ ਸ਼ਹਿਰ ਵਿਚ ਬਾਕੀ ਬਚੇ ਫ਼ੌਜੀਆਂ ਅਤੇ ਸਾਰੇ ਲੋਕਾਂ ਦੇ ਹੌਸਲੇ ਢਾਹ* ਰਿਹਾ ਹੈ। ਇਹ ਲੋਕਾਂ ਦਾ ਭਲਾ ਨਹੀਂ, ਸਗੋਂ ਬੁਰਾ ਚਾਹੁੰਦਾ ਹੈ।” 5 ਰਾਜਾ ਸਿਦਕੀਯਾਹ ਨੇ ਜਵਾਬ ਦਿੱਤਾ: “ਦੇਖੋ! ਉਹ ਤੁਹਾਡੇ ਹੱਥਾਂ ਵਿਚ ਹੈ। ਰਾਜਾ ਤੁਹਾਨੂੰ ਕੁਝ ਵੀ ਕਰਨ ਤੋਂ ਰੋਕ ਨਹੀਂ ਸਕਦਾ।”
-