17 ਸੁਲੇਮਾਨ ਨੇ ਗਜ਼ਰ ਅਤੇ ਹੇਠਲੇ ਬੈਤ-ਹੋਰੋਨ+ ਨੂੰ ਬਣਾਇਆ, 18 ਨਾਲੇ ਉਸ ਨੇ ਬਆਲਾਥ+ ਤੇ ਦੇਸ਼ ਦੇ ਅੰਦਰ ਉਜਾੜ ਵਿਚ ਤਾਮਾਰ, 19 ਸੁਲੇਮਾਨ ਦੇ ਗੋਦਾਮਾਂ ਵਾਲੇ ਸਾਰੇ ਸ਼ਹਿਰ, ਰਥਾਂ ਵਾਲੇ ਸ਼ਹਿਰ+ ਤੇ ਘੋੜਸਵਾਰਾਂ ਲਈ ਸ਼ਹਿਰ ਬਣਾਏ। ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਅਧੀਨ ਆਉਂਦੇ ਸਾਰੇ ਇਲਾਕੇ ਵਿਚ ਜੋ ਵੀ ਬਣਾਉਣਾ ਚਾਹੁੰਦਾ ਸੀ, ਉਸ ਨੇ ਬਣਾਇਆ।