-
1 ਸਮੂਏਲ 19:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਅੱਗੇ ਦਾਊਦ ਦੀ ਤਾਰੀਫ਼ ਕੀਤੀ।+ ਉਸ ਨੇ ਉਸ ਨੂੰ ਕਿਹਾ: “ਰਾਜਾ ਆਪਣੇ ਸੇਵਕ ਦਾਊਦ ਖ਼ਿਲਾਫ਼ ਪਾਪ ਨਾ ਕਰੇ ਕਿਉਂਕਿ ਉਸ ਨੇ ਤੇਰੇ ਖ਼ਿਲਾਫ਼ ਕੋਈ ਪਾਪ ਨਹੀਂ ਕੀਤਾ, ਸਗੋਂ ਉਸ ਨੇ ਹਮੇਸ਼ਾ ਤੇਰੇ ਫ਼ਾਇਦੇ ਲਈ ਹੀ ਕੰਮ ਕੀਤਾ ਹੈ।
-
-
1 ਸਮੂਏਲ 25:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦ ਅਬੀਗੈਲ ਦੀ ਨਜ਼ਰ ਦਾਊਦ ʼਤੇ ਪਈ, ਤਾਂ ਉਹ ਫਟਾਫਟ ਗਧੇ ਤੋਂ ਉੱਤਰੀ ਅਤੇ ਉਸ ਨੇ ਇਕਦਮ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 24 ਫਿਰ ਉਸ ਨੇ ਉਸ ਦੇ ਪੈਰੀਂ ਪੈ ਕੇ ਕਿਹਾ: “ਹੇ ਮੇਰੇ ਪ੍ਰਭੂ, ਜੋ ਕੁਝ ਵੀ ਹੋਇਆ, ਉਸ ਦੀ ਦੋਸ਼ੀ ਮੈਨੂੰ ਠਹਿਰਾ ਦੇ; ਆਪਣੀ ਦਾਸੀ ਨੂੰ ਗੱਲ ਕਰਨ ਦੀ ਇਜਾਜ਼ਤ ਦੇ ਅਤੇ ਆਪਣੀ ਦਾਸੀ ਦੀ ਗੱਲ ਵੱਲ ਕੰਨ ਲਾ।
-
-
ਅਸਤਰ 4:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤਾਂ ਉਸ ਨੇ ਅਸਤਰ ਨੂੰ ਜਵਾਬ ਦਿੱਤਾ: “ਇਹ ਨਾ ਸੋਚ ਕਿ ਸ਼ਾਹੀ ਘਰਾਣੇ ਵਿਚ ਹੋਣ ਕਰਕੇ ਤੂੰ ਯਹੂਦੀਆਂ ਦੇ ਨਾਸ਼ ਵੇਲੇ ਬਚ ਜਾਵੇਂਗੀ। 14 ਜੇ ਤੂੰ ਇਸ ਸਮੇਂ ਚੁੱਪ ਰਹੀ, ਤਾਂ ਯਹੂਦੀਆਂ ਨੂੰ ਕਿਸੇ ਹੋਰ ਦੇ ਜ਼ਰੀਏ ਮਦਦ ਅਤੇ ਛੁਟਕਾਰਾ ਮਿਲ ਜਾਵੇਗਾ,+ ਪਰ ਤੂੰ ਅਤੇ ਤੇਰੇ ਪਿਤਾ ਦੇ ਰਿਸ਼ਤੇਦਾਰ ਨਾਸ਼ ਹੋ ਜਾਣਗੇ। ਨਾਲੇ ਕੀ ਪਤਾ ਕਿ ਤੈਨੂੰ ਇਹ ਸ਼ਾਹੀ ਰੁਤਬਾ ਅਜਿਹੇ ਮੁਸ਼ਕਲ ਸਮੇਂ ਲਈ ਹੀ ਮਿਲਿਆ ਹੈ?”+
-