9 ਪੁਰਾਣੇ ਸਮੇਂ ਦੀਆਂ ਬੀਤੀਆਂ ਗੱਲਾਂ ਯਾਦ ਰੱਖੋ
ਕਿ ਮੈਂ ਹੀ ਪਰਮੇਸ਼ੁਰ ਹਾਂ, ਹੋਰ ਕੋਈ ਨਹੀਂ।
ਮੈਂ ਪਰਮੇਸ਼ੁਰ ਹਾਂ ਤੇ ਮੇਰੇ ਵਰਗਾ ਹੋਰ ਕੋਈ ਨਹੀਂ।+
10 ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂ
ਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।+
ਮੈਂ ਕਹਿੰਦਾ ਹਾਂ, ‘ਮੇਰਾ ਫ਼ੈਸਲਾ ਅਟੱਲ ਰਹੇਗਾ+
ਅਤੇ ਮੈਂ ਆਪਣੀ ਇੱਛਾ ਪੂਰੀ ਕਰਾਂਗਾ।’+