ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 20:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 “ਤੂੰ ਆਪਣੇ ਲਈ ਕੋਈ ਮੂਰਤ ਜਾਂ ਕਿਸੇ ਚੀਜ਼ ਦੀ ਸੂਰਤ ਨਾ ਬਣਾ ਭਾਵੇਂ ਉਹ ਆਕਾਸ਼ ਵਿਚ ਹੋਵੇ ਜਾਂ ਧਰਤੀ ਉੱਤੇ ਹੋਵੇ ਜਾਂ ਪਾਣੀਆਂ ਦੇ ਵਿਚ।+ 5 ਤੂੰ ਉਨ੍ਹਾਂ ਸਾਮ੍ਹਣੇ ਮੱਥਾ ਨਾ ਟੇਕ ਤੇ ਨਾ ਹੀ ਉਨ੍ਹਾਂ ਦੀ ਭਗਤੀ ਕਰਨ ਲਈ ਭਰਮਾਇਆ ਜਾਈਂ+ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।+ ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਉਨ੍ਹਾਂ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦਿੰਦਾ ਹਾਂ।

  • ਲੇਵੀਆਂ 26:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ।

  • ਹੱਬਕੂਕ 2:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਘੜੀ ਹੋਈ ਮੂਰਤ ਦਾ ਕੀ ਲਾਭ

      ਜਿਸ ਨੂੰ ਇਕ ਕਾਰੀਗਰ ਨੇ ਘੜਿਆ ਹੈ?

      ਉਸ ਬੁੱਤ ਦਾ ਕੀ ਫ਼ਾਇਦਾ ਜੋ ਝੂਠ ਸਿਖਾਉਂਦਾ ਹੈ,

      ਉਹ ਤਾਂ ਬੇਜਾਨ ਅਤੇ ਗੁੰਗੇ ਦੇਵਤੇ ਹਨ!

      ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਭਰੋਸਾ ਕਿਵੇਂ ਕਰ ਸਕਦਾ?+

      19 ਹਾਇ ਉਸ ਉੱਤੇ ਜੋ ਲੱਕੜ ਦੇ ਟੁਕੜੇ ਨੂੰ ਕਹਿੰਦਾ ਹੈ, “ਜਾਗ!”

      ਜਾਂ ਬੇਜ਼ਬਾਨ ਪੱਥਰ ਨੂੰ, “ਉੱਠ! ਸਾਨੂੰ ਸਿਖਾ!”

      ਦੇਖ! ਇਹ ਸੋਨੇ-ਚਾਂਦੀ ਨਾਲ ਮੜ੍ਹਿਆ ਹੋਇਆ ਹੈ+

      ਅਤੇ ਇਸ ਵਿਚ ਬਿਲਕੁਲ ਵੀ ਸਾਹ ਨਹੀਂ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ