-
ਬਿਵਸਥਾ ਸਾਰ 29:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਤੁਹਾਡੇ ਪੁੱਤਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਦੂਰ ਦੇਸ਼ ਤੋਂ ਆਏ ਪਰਦੇਸੀ ਉਹ ਕਹਿਰ ਅਤੇ ਬਿਪਤਾਵਾਂ ਦੇਖਣਗੇ ਜੋ ਯਹੋਵਾਹ ਇਸ ਦੇਸ਼ ʼਤੇ ਲਿਆਇਆ ਹੈ। 23 ਉਹ ਦੇਖਣਗੇ ਕਿ ਉਸ ਨੇ ਗੰਧਕ, ਲੂਣ ਤੇ ਅੱਗ ਨਾਲ ਇਸ ਦੇਸ਼ ਦੀ ਸਾਰੀ ਜ਼ਮੀਨ ਨੂੰ ਬੰਜਰ ਕਰ ਦਿੱਤਾ ਤਾਂਕਿ ਕੋਈ ਫ਼ਸਲ ਬੀਜੀ ਨਾ ਜਾ ਸਕੇ, ਨਾ ਕੁਝ ਪੁੰਗਰ ਸਕੇ ਅਤੇ ਨਾ ਹੀ ਕੋਈ ਪੇੜ-ਪੌਦਾ ਉੱਗ ਸਕੇ। ਉਸ ਨੇ ਇਸ ਦੇਸ਼ ਦੀ ਹਾਲਤ ਸਦੂਮ, ਗਮੋਰਾ,*+ ਅਦਮਾਹ ਤੇ ਸਬੋਈਮ+ ਵਰਗੀ ਕਰ ਦਿੱਤੀ ਜਿਨ੍ਹਾਂ ਨੂੰ ਯਹੋਵਾਹ ਨੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਤਬਾਹ ਕਰ ਦਿੱਤਾ ਸੀ।
-
-
ਯਿਰਮਿਯਾਹ 25:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਮੈਂ ਇਸ ਸਾਰੇ ਦੇਸ਼ ਨੂੰ ਖੰਡਰ ਬਣਾ ਦਿਆਂਗਾ ਅਤੇ ਇਸ ਦਾ ਹਸ਼ਰ ਦੇਖ ਕੇ ਲੋਕ ਖ਼ੌਫ਼ ਖਾਣਗੇ ਅਤੇ ਇਨ੍ਹਾਂ ਕੌਮਾਂ ਨੂੰ 70 ਸਾਲਾਂ ਤਕ ਬਾਬਲ ਦੇ ਰਾਜੇ ਦੀ ਗ਼ੁਲਾਮੀ ਕਰਨੀ ਪਵੇਗੀ।”’+
-
-
ਯਿਰਮਿਯਾਹ 45:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 “ਤੂੰ ਉਸ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖ, ਮੈਂ ਜੋ ਬਣਾਇਆ ਹੈ, ਉਸ ਨੂੰ ਢਾਹ ਰਿਹਾ ਹਾਂ ਅਤੇ ਮੈਂ ਜੋ ਲਾਇਆ ਹੈ, ਉਸ ਨੂੰ ਜੜ੍ਹੋਂ ਪੁੱਟ ਰਿਹਾ ਹਾਂ। ਹਾਂ, ਮੈਂ ਪੂਰੇ ਦੇਸ਼ ਦਾ ਇਹੀ ਹਸ਼ਰ ਕਰਾਂਗਾ।+
-