8 ਉਹ ਸਾਰੇ ਬੇਅਕਲ ਅਤੇ ਮੂਰਖ ਹਨ।+
ਦਰਖ਼ਤ ਦੀ ਸਿੱਖਿਆ ਲੋਕਾਂ ਨੂੰ ਧੋਖਾ ਦਿੰਦੀ ਹੈ।+
9 ਤਰਸ਼ੀਸ਼ ਤੋਂ ਚਾਂਦੀ ਦੇ ਪੱਤਰੇ ਅਤੇ ਊਫਾਜ਼ ਤੋਂ ਸੋਨਾ ਮੰਗਵਾਇਆ ਜਾਂਦਾ ਹੈ+
ਜਿਸ ਨੂੰ ਕਾਰੀਗਰ ਅਤੇ ਸੁਨਿਆਰੇ ਲੱਕੜ ਉੱਤੇ ਮੜ੍ਹਦੇ ਹਨ।
ਉਹ ਮੂਰਤਾਂ ਨੂੰ ਨੀਲੇ ਧਾਗੇ ਅਤੇ ਬੈਂਗਣੀ ਉੱਨ ਦੀ ਪੁਸ਼ਾਕ ਪਾਉਂਦੇ ਹਨ।
ਇਹ ਮੂਰਤਾਂ ਹੁਨਰਮੰਦ ਕਾਰੀਗਰ ਤਿਆਰ ਕਰਦੇ ਹਨ।