-
1 ਰਾਜਿਆਂ 21:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਿਉਂ ਹੀ ਈਜ਼ਬਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ ਹੈ, ਤਾਂ ਉਸ ਨੇ ਅਹਾਬ ਨੂੰ ਕਿਹਾ: “ਉੱਠ, ਨਾਬੋਥ ਯਿਜ਼ਰਾਏਲੀ+ ਦੇ ਅੰਗੂਰਾਂ ਦੇ ਬਾਗ਼ ʼਤੇ ਕਬਜ਼ਾ ਕਰ ਲੈ ਜਿਸ ਨੇ ਪੈਸਿਆਂ ਬਦਲੇ ਤੈਨੂੰ ਉਹ ਬਾਗ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਨਾਬੋਥ ਹੁਣ ਨਹੀਂ ਰਿਹਾ, ਉਹ ਮਰ ਚੁੱਕਾ ਹੈ।” 16 ਨਾਬੋਥ ਦੇ ਮਰਨ ਦੀ ਖ਼ਬਰ ਸੁਣਦਿਆਂ ਸਾਰ ਅਹਾਬ ਉੱਠਿਆ ਅਤੇ ਹੇਠਾਂ ਨਾਬੋਥ ਯਿਜ਼ਰਾਏਲੀ ਦੇ ਅੰਗੂਰਾਂ ਦੇ ਬਾਗ਼ ਨੂੰ ਗਿਆ ਤਾਂਕਿ ਉਸ ਉੱਤੇ ਕਬਜ਼ਾ ਕਰ ਲਵੇ।
-