-
ਨਹਮਯਾਹ 9:34, 35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਜਿੱਥੋਂ ਤਕ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਪੁਜਾਰੀਆਂ ਅਤੇ ਸਾਡੇ ਪਿਉ-ਦਾਦਿਆਂ ਦੀ ਗੱਲ ਹੈ, ਉਨ੍ਹਾਂ ਨੇ ਤੇਰਾ ਕਾਨੂੰਨ ਨਹੀਂ ਮੰਨਿਆ ਤੇ ਨਾ ਹੀ ਤੇਰੇ ਹੁਕਮਾਂ ਅਤੇ ਤੇਰੀਆਂ ਨਸੀਹਤਾਂ* ਵੱਲ ਧਿਆਨ ਦਿੱਤਾ ਜਿਨ੍ਹਾਂ ਰਾਹੀਂ ਤੂੰ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ। 35 ਇੱਥੋਂ ਤਕ ਕਿ ਜਦੋਂ ਉਹ ਆਪਣੇ ਰਾਜ ਵਿਚ ਤੇਰੀ ਅਪਾਰ ਭਲਾਈ ਦਾ ਮਜ਼ਾ ਲੈ ਰਹੇ ਸਨ ਅਤੇ ਉਸ ਖੁੱਲ੍ਹੇ ਅਤੇ ਉਪਜਾਊ ਦੇਸ਼ ਵਿਚ ਸਨ ਜੋ ਤੂੰ ਉਨ੍ਹਾਂ ਨੂੰ ਦਿੱਤਾ ਸੀ, ਤਾਂ ਵੀ ਉਨ੍ਹਾਂ ਨੇ ਤੇਰੀ ਸੇਵਾ ਨਹੀਂ ਕੀਤੀ+ ਅਤੇ ਆਪਣੇ ਬੁਰੇ ਕੰਮਾਂ ਤੋਂ ਨਹੀਂ ਮੁੜੇ।
-
-
ਦਾਨੀਏਲ 9:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਹੇ ਯਹੋਵਾਹ, ਅਸੀਂ ਅਤੇ ਸਾਡੇ ਰਾਜੇ, ਸਾਡੇ ਆਗੂ ਅਤੇ ਸਾਡੇ ਪਿਉ-ਦਾਦੇ ਸ਼ਰਮਿੰਦਗੀ* ਦੇ ਮਾਰੇ ਹਾਂ ਕਿਉਂਕਿ ਅਸੀਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।
-