2 ਕਿਹਨੇ ਸੂਰਜ ਦੇ ਚੜ੍ਹਦੇ ਪਾਸਿਓਂ ਕਿਸੇ ਨੂੰ ਉਕਸਾਇਆ,+
ਨਿਆਂ ਕਰਨ ਲਈ ਉਸ ਨੂੰ ਆਪਣੇ ਪੈਰਾਂ ਕੋਲ ਬੁਲਾਇਆ
ਤਾਂਕਿ ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰੇ
ਅਤੇ ਰਾਜਿਆਂ ਨੂੰ ਉਸ ਦੇ ਅਧੀਨ ਕਰੇ?+
ਕੌਣ ਉਨ੍ਹਾਂ ਨੂੰ ਉਸ ਦੀ ਤਲਵਾਰ ਅੱਗੇ ਮਿੱਟੀ ਵਿਚ ਮਿਲਾਉਂਦਾ ਹੈ
ਅਤੇ ਉਸ ਦੀ ਕਮਾਨ ਅੱਗੇ ਹਵਾ ਨਾਲ ਉੱਡਦੇ ਘਾਹ-ਫੂਸ ਵਾਂਗ ਖਿੰਡਾਉਂਦਾ ਹੈ?