-
ਯਸਾਯਾਹ 56:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਿਹੜੇ ਪਰਦੇਸੀ ਯਹੋਵਾਹ ਦੀ ਸੇਵਾ ਕਰਨ,
ਯਹੋਵਾਹ ਦੇ ਨਾਂ ਨੂੰ ਪਿਆਰ ਕਰਨ+
ਅਤੇ ਉਸ ਦੇ ਸੇਵਕ ਬਣਨ ਲਈ ਉਸ ਨਾਲ ਜੁੜ ਗਏ ਹਨ,
ਹਾਂ, ਉਹ ਸਾਰੇ ਜਿਹੜੇ ਸਬਤ ਮਨਾਉਂਦੇ ਹਨ ਅਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦੇ
ਅਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,
7 ਉਨ੍ਹਾਂ ਨੂੰ ਵੀ ਮੈਂ ਆਪਣੇ ਪਵਿੱਤਰ ਪਹਾੜ ʼਤੇ ਲਿਆਵਾਂਗਾ+
ਅਤੇ ਆਪਣੇ ਪ੍ਰਾਰਥਨਾ ਦੇ ਘਰ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਦਿਆਂਗਾ।
ਉਨ੍ਹਾਂ ਦੀਆਂ ਹੋਮ-ਬਲ਼ੀਆਂ ਅਤੇ ਉਨ੍ਹਾਂ ਦੇ ਬਲੀਦਾਨ ਮੇਰੀ ਵੇਦੀ ʼਤੇ ਕਬੂਲ ਹੋਣਗੇ।
ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”+
-
-
ਯਸਾਯਾਹ 66:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਹ ਸਾਰੀਆਂ ਕੌਮਾਂ ਵਿੱਚੋਂ ਤੁਹਾਡੇ ਸਾਰੇ ਭਰਾਵਾਂ ਨੂੰ ਘੋੜਿਆਂ ਉੱਤੇ, ਰਥਾਂ ਵਿਚ, ਬੱਘੀਆਂ ਵਿਚ, ਖੱਚਰਾਂ ਉੱਤੇ ਅਤੇ ਤੇਜ਼ ਦੌੜਨ ਵਾਲੇ ਊਠਾਂ ਉੱਤੇ ਮੇਰੇ ਪਵਿੱਤਰ ਪਹਾੜ ਯਰੂਸ਼ਲਮ ਉੱਤੇ ਯਹੋਵਾਹ ਲਈ ਤੋਹਫ਼ੇ ਵਜੋਂ ਲਿਆਉਣਗੇ,”+ ਯਹੋਵਾਹ ਕਹਿੰਦਾ ਹੈ, “ਠੀਕ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਲੋਕ ਸਾਫ਼ ਭਾਂਡੇ ਵਿਚ ਆਪਣਾ ਤੋਹਫ਼ਾ ਯਹੋਵਾਹ ਦੇ ਭਵਨ ਵਿਚ ਲਿਆਉਂਦੇ ਹਨ।”
-
-
ਹਿਜ਼ਕੀਏਲ 20:40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 “‘ਇਜ਼ਰਾਈਲ ਦਾ ਸਾਰਾ ਘਰਾਣਾ ਦੇਸ਼ ਵਿਚ ਮੇਰੇ ਪਵਿੱਤਰ ਪਹਾੜ ʼਤੇ, ਹਾਂ, ਇਜ਼ਰਾਈਲ ਦੇ ਉੱਚੇ ਪਹਾੜ ʼਤੇ+ ਮੇਰੀ ਭਗਤੀ ਕਰੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਮੈਂ ਉੱਥੇ ਉਨ੍ਹਾਂ ਤੋਂ ਖ਼ੁਸ਼ ਹੋਵਾਂਗਾ ਅਤੇ ਮੈਂ ਤੁਹਾਡੇ ਤੋਂ ਉਮੀਦ ਰੱਖਾਂਗਾ ਕਿ ਤੁਸੀਂ ਆਪਣਾ ਦਾਨ ਅਤੇ ਆਪਣੀਆਂ ਭੇਟਾਂ ਦਾ ਪਹਿਲਾ ਫਲ, ਹਾਂ, ਆਪਣੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਕੇ ਆਓ।+
-