-
ਯਿਰਮਿਯਾਹ 34:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਕੁਝ ਸਮਾਂ ਪਹਿਲਾਂ* ਤੁਸੀਂ ਆਪਣੇ ਆਪ ਨੂੰ ਬਦਲਿਆ ਅਤੇ ਆਪਣੇ ਗੁਆਂਢੀਆਂ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ। ਅਤੇ ਤੁਸੀਂ ਮੇਰੇ ਸਾਮ੍ਹਣੇ ਉਸ ਘਰ ਵਿਚ ਇਕਰਾਰ ਕੀਤਾ ਜਿਸ ਨਾਲ ਮੇਰਾ ਨਾਂ ਜੁੜਿਆ ਹੋਇਆ ਹੈ। 16 ਪਰ ਫਿਰ ਤੁਸੀਂ ਬਦਲ ਗਏ ਅਤੇ ਜਿਨ੍ਹਾਂ ਆਦਮੀਆਂ ਤੇ ਔਰਤਾਂ ਦੀ ਇੱਛਾ ਪੂਰੀ ਕਰਦੇ ਹੋਏ ਤੁਸੀਂ ਉਨ੍ਹਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕੀਤਾ ਸੀ, ਉਨ੍ਹਾਂ ਨੂੰ ਵਾਪਸ ਲੈ ਆਏ ਅਤੇ ਉਨ੍ਹਾਂ ਤੋਂ ਦੁਬਾਰਾ ਜ਼ਬਰਦਸਤੀ ਗ਼ੁਲਾਮੀ ਕਰਾਈ। ਇਸ ਤਰ੍ਹਾਂ ਕਰ ਕੇ ਤੁਸੀਂ ਮੇਰੇ ਨਾਂ ਨੂੰ ਪਲੀਤ ਕੀਤਾ।’+
-
-
ਮੀਕਾਹ 3:2-4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਪਰ ਤੁਸੀਂ ਨੇਕੀ ਨਾਲ ਨਫ਼ਰਤ+ ਅਤੇ ਬੁਰਾਈ ਨਾਲ ਪਿਆਰ ਕਰਦੇ ਹੋ;+
ਤੁਸੀਂ ਮੇਰੇ ਲੋਕਾਂ ਦੀ ਚਮੜੀ ਅਤੇ ਉਨ੍ਹਾਂ ਦੀਆਂ ਹੱਡੀਆਂ ਤੋਂ ਮਾਸ ਨੋਚਦੇ ਹੋ।+
3 ਤੁਸੀਂ ਮੇਰੇ ਲੋਕਾਂ ਦਾ ਮਾਸ ਵੀ ਖਾਂਦੇ ਹੋ+
ਅਤੇ ਉਨ੍ਹਾਂ ਦੀ ਚਮੜੀ ਉਧੇੜਦੇ ਹੋ,
ਉਨ੍ਹਾਂ ਦੀਆਂ ਹੱਡੀਆਂ ਤੋੜਦੇ ਅਤੇ ਟੋਟੇ-ਟੋਟੇ ਕਰਦੇ ਹੋ,+
ਜਿਵੇਂ ਇਕ ਪਤੀਲੇ* ਵਿਚ ਜਾਨਵਰ ਦਾ ਮੀਟ।
4 ਉਸ ਵੇਲੇ ਉਹ ਯਹੋਵਾਹ ਨੂੰ ਮਦਦ ਲਈ ਪੁਕਾਰਨਗੇ,
ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦੇਵੇਗਾ।
-