-
ਯਸਾਯਾਹ 2:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਅਤੇ ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਕਹਿਣਗੀਆਂ:
“ਆਓ ਆਪਾਂ ਯਹੋਵਾਹ ਦੇ ਪਹਾੜ ʼਤੇ ਚੜ੍ਹੀਏ
ਅਤੇ ਯਾਕੂਬ ਦੇ ਪਰਮੇਸ਼ੁਰ ਦੇ ਘਰ ਨੂੰ ਚਲੀਏ।+
ਉਹ ਸਾਨੂੰ ਆਪਣੇ ਰਾਹ ਸਿਖਾਵੇਗਾ
ਅਤੇ ਅਸੀਂ ਉਸ ਦੇ ਰਾਹਾਂ ʼਤੇ ਚੱਲਾਂਗੇ।”+
4 ਉਹ ਕੌਮਾਂ ਦਾ ਫ਼ੈਸਲਾ ਕਰੇਗਾ
ਅਤੇ ਬਹੁਤ ਸਾਰੇ ਲੋਕਾਂ ਦੇ ਮਸਲੇ ਹੱਲ ਕਰੇਗਾ।
ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ
ਅਤੇ ਆਪਣੇ ਬਰਛਿਆਂ ਨੂੰ ਦਾਤ।+
ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ
ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+
-
-
ਯਸਾਯਾਹ 11:6-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਅਤੇ ਚੀਤਾ ਮੇਮਣੇ ਨਾਲ ਲੇਟੇਗਾ,
ਵੱਛਾ, ਸ਼ੇਰ ਅਤੇ ਪਲ਼ਿਆ ਹੋਇਆ ਪਸ਼ੂ, ਸਾਰੇ ਇਕੱਠੇ ਰਹਿਣਗੇ;*+
ਅਤੇ ਇਕ ਛੋਟਾ ਮੁੰਡਾ ਉਨ੍ਹਾਂ ਨੂੰ ਲਈ ਫਿਰੇਗਾ।
7 ਗਾਂ ਅਤੇ ਰਿੱਛਣੀ ਇਕੱਠੀਆਂ ਚਰਨਗੀਆਂ
ਅਤੇ ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ।
ਸ਼ੇਰ ਬਲਦ ਵਾਂਗ ਘਾਹ-ਫੂਸ ਖਾਵੇਗਾ।+
8 ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ
ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਜ਼ਹਿਰੀਲੇ ਨਾਗ ਦੀ ਵਰਮੀ ਉੱਤੇ ਰੱਖੇਗਾ।
-