17 ਦੇਖੋ! ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ;+
ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ,
ਨਾ ਹੀ ਉਹ ਦਿਲ ਵਿਚ ਆਉਣਗੀਆਂ।+
18 ਇਸ ਲਈ ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ।
ਦੇਖੋ! ਮੈਂ ਯਰੂਸ਼ਲਮ ਨੂੰ ਖ਼ੁਸ਼ੀ ਦਾ ਕਾਰਨ ਬਣਾ ਰਿਹਾ ਹਾਂ
ਅਤੇ ਉਸ ਦੇ ਲੋਕਾਂ ਨੂੰ ਆਨੰਦ ਦਾ ਕਾਰਨ।+