-
ਯਸਾਯਾਹ 56:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਿਹੜੇ ਪਰਦੇਸੀ ਯਹੋਵਾਹ ਦੀ ਸੇਵਾ ਕਰਨ,
ਯਹੋਵਾਹ ਦੇ ਨਾਂ ਨੂੰ ਪਿਆਰ ਕਰਨ+
ਅਤੇ ਉਸ ਦੇ ਸੇਵਕ ਬਣਨ ਲਈ ਉਸ ਨਾਲ ਜੁੜ ਗਏ ਹਨ,
ਹਾਂ, ਉਹ ਸਾਰੇ ਜਿਹੜੇ ਸਬਤ ਮਨਾਉਂਦੇ ਹਨ ਅਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦੇ
ਅਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,
7 ਉਨ੍ਹਾਂ ਨੂੰ ਵੀ ਮੈਂ ਆਪਣੇ ਪਵਿੱਤਰ ਪਹਾੜ ʼਤੇ ਲਿਆਵਾਂਗਾ+
ਅਤੇ ਆਪਣੇ ਪ੍ਰਾਰਥਨਾ ਦੇ ਘਰ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਦਿਆਂਗਾ।
ਉਨ੍ਹਾਂ ਦੀਆਂ ਹੋਮ-ਬਲ਼ੀਆਂ ਅਤੇ ਉਨ੍ਹਾਂ ਦੇ ਬਲੀਦਾਨ ਮੇਰੀ ਵੇਦੀ ʼਤੇ ਕਬੂਲ ਹੋਣਗੇ।
ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”+
-
-
ਜ਼ਕਰਯਾਹ 8:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਨਾਲੇ ਬਹੁਤ ਸਾਰੇ ਲੋਕ ਅਤੇ ਤਾਕਤਵਰ ਕੌਮਾਂ ਯਰੂਸ਼ਲਮ ਵਿਚ ਸੈਨਾਵਾਂ ਦੇ ਯਹੋਵਾਹ ਨੂੰ ਭਾਲਣ+ ਅਤੇ ਯਹੋਵਾਹ ਦੇ ਰਹਿਮ ਦੀ ਭੀਖ ਮੰਗਣ ਆਉਣਗੀਆਂ।’
23 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਉਨ੍ਹਾਂ ਦਿਨਾਂ ਵਿਚ ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਦਸ ਆਦਮੀ+ ਇਕ ਯਹੂਦੀ* ਦੇ ਕੱਪੜੇ ਦਾ ਸਿਰਾ ਫੜਨਗੇ, ਹਾਂ, ਘੁੱਟ ਕੇ ਫੜਨਗੇ ਤੇ ਕਹਿਣਗੇ: “ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ+ ਕਿਉਂਕਿ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ।”’”+
-