-
ਉਤਪਤ 7:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਹਰ ਤਰ੍ਹਾਂ ਦੇ ਜਾਨਵਰ ਜਿਨ੍ਹਾਂ ਵਿਚ ਜੀਵਨ ਦਾ ਸਾਹ ਹੈ, ਦੋ-ਦੋ ਕਰ ਕੇ ਕਿਸ਼ਤੀ ਵਿਚ ਨੂਹ ਕੋਲ ਜਾਂਦੇ ਰਹੇ। 16 ਹਰ ਤਰ੍ਹਾਂ ਦੇ ਜੀਵ-ਜੰਤੂ, ਨਰ ਅਤੇ ਮਾਦਾ, ਅੰਦਰ ਗਏ, ਠੀਕ ਜਿਵੇਂ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ।
-
-
ਕੂਚ 12:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਫਿਰ ਤੁਸੀਂ ਬਾਟੇ ਵਿਚ ਲੇਲੇ ਦਾ ਖ਼ੂਨ ਲਓ ਅਤੇ ਜ਼ੂਫੇ ਦੀ ਗੁੱਛੀ ਉਸ ਵਿਚ ਡੋਬੋ ਅਤੇ ਦਰਵਾਜ਼ੇ ਦੀ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਉਸ ਖ਼ੂਨ ਨੂੰ ਛਿੜਕੋ; ਤੁਹਾਡੇ ਵਿੱਚੋਂ ਕੋਈ ਵੀ ਸਵੇਰ ਹੋਣ ਤਕ ਆਪਣੇ ਘਰ ਦੇ ਦਰਵਾਜ਼ਿਓਂ ਬਾਹਰ ਕਦਮ ਨਾ ਰੱਖੇ। 23 ਫਿਰ ਜਦ ਯਹੋਵਾਹ ਆਫ਼ਤ ਲਿਆਉਣ ਲਈ ਮਿਸਰੀਆਂ ਵਿੱਚੋਂ ਦੀ ਲੰਘੇਗਾ ਅਤੇ ਉਹ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਲੱਗੇ ਖ਼ੂਨ ਨੂੰ ਦੇਖੇਗਾ, ਤਾਂ ਯਹੋਵਾਹ ਉਸ ਘਰ ਦੇ ਉੱਤੋਂ ਦੀ ਲੰਘ ਜਾਵੇਗਾ ਅਤੇ ਮੌਤ* ਦਾ ਕਹਿਰ ਤੁਹਾਡੇ ਘਰਾਂ ਵਿਚ ਨਹੀਂ ਆਉਣ ਦੇਵੇਗਾ।+
-